ਰੂਰਲ ਪੁਲਸ ਨੇ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀ

  |   Jalandharnews

ਜਲੰਧਰ (ਮਹੇਸ਼)— ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਤਹਿਤ ਬੀਤੇ ਦਿਨ ਜ਼ਿਲਾ ਰੂਰਲ ਪੁਲਸ ਵੱਲੋਂ ਪਿੰਡ ਜੌਹਲਾਂ ਤੋਂ ਲੈ ਕੇ ਪਿੰਡ ਪਤਾਰਾ ਤੱਕ ਵਿਸ਼ਾਲ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਜ਼ਿਲਾ ਪੁਲਸ ਮੁਖੀ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੱੱਢੀ ਗਈ ਇਸ ਰੈਲੀ ਦੀ ਅਗਵਾਈ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਅਤੇ ਡੀ. ਐੱਸ. ਪੀ. ਆਦਮਪੁਰ ਗੁਰਦੇਵ ਸਿੰਘ ਆਹਲੂਵਾਲੀਆ ਨੇ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਤੋਂ ਇਲਾਵਾ ਬਹੁਤ ਸਾਰੇ ਲੋਕ ਸ਼ਾਮਲ ਹੋਏ।

ਰੈਲੀ ਦੀ ਖਾਸ ਗੱਲ ਇਹ ਰਹੀ ਕਿ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਅਤੇ ਡੀ. ਐੱਸ. ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਖੁਦ 10 ਕਿਲੋਮੀਟਰ ਸਾਈਕਲ ਚਲਾਇਆ। ਪੁਲਸ ਅਫਸਰਾਂ ਨੂੰ ਸਾਈਕਲ ਚਲਾਉਂਦੇ ਦੇਖ ਲੋਕ ਕਾਫੀ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਹਰ ਹਾਲ 'ਚ ਪੁਲਸ ਨੂੰ ਸੂਚਨਾ ਜ਼ਰੂਰ ਦੇਣਗੇ। ਸੰਧੂ ਨੇ ਕਿਹਾ ਕਿ ਮਾੜੇ ਅਨਸਰਾਂ ਦੀ ਪੁਲਸ ਨੂੰ ਸੂਚਨਾ ਦੇਣ ਵਾਲੇ ਲੋਕ ਕੋਈ ਵੀ ਡਰ ਆਪਣੇ ਮਨ 'ਚ ਨਾ ਰੱਖਣ, ਪੁਲਸ ਹਰ ਵੇਲੇ ਉਨ੍ਹਾਂ ਦੇ ਨਾਲ ਹੈ ਅਤੇ ਕੋਈ ਵੀ ਮਾੜਾ ਅਨਸਰ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਬੇਖੌਫ ਹੋ ਕੇ ਇਸ ਕੋਹੜ ਦਾ ਵਿਰੋਧ ਨਹੀਂ ਕਰਾਂਗੇ, ਉਦੋਂ ਤੱਕ ਇਸ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਥਾਣਾ ਪਤਾਰਾ ਦੀ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਵੀ ਰੈਲੀ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵੀ ਸਾਈਕਲ ਚਲਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਹੋਣ ਲਈ ਕਿਹਾ।

ਫੋਟੋ - http://v.duta.us/AKzV4wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lNtfgQAA

📲 Get Jalandhar News on Whatsapp 💬