ਰਿਵਾਲਵਰ ਦੀ ਨੋਕ 'ਤੇ ਪਿਉ ਨੂੰ ਕੇਸ ਵਾਪਸ ਲੈਣ ਦੀ ਧਮਕੀ, 5 ਵਿਰੁੱਧ ਮਾਮਲਾ ਦਰਜ

  |   Moganews

ਮੋਗਾ (ਆਜ਼ਾਦ)—ਘਰੇਲੂ ਜਾਇਦਾਦ ਵਿਵਾਦ ਨੂੰ ਲੈ ਕੇ ਪੁੱਤਰ ਵੱਲੋਂ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਆਪਣੇ ਪਿਉ ਨੂੰ ਰਿਵਾਲਵਰ ਦੀ ਨੋਕ 'ਤੇ ਕੇਸ ਵਾਪਸ ਲੈਣ ਦੀ ਧਮਕੀ ਦੇਣ ਦੇ ਇਲਾਵਾ ਉਸ ਕੋਲੋਂ 12 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਵਰਾਜ ਕੌਰ ਨਿਵਾਸੀ ਅਰਬਨ ਅਸਟੇਟ ਪਟਿਆਲਾ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਸ਼ਿਵਰਾਜ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਸੰਤ ਨਗਰ ਮੋਗਾ ਅਤੇ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨਵਰਾਜ ਕੌਰ ਨੇ ਕਿਹਾ ਕਿ ਮੇਰੇ ਭਰਾ ਸ਼ਿਵਰਾਜ ਸਿੰਘ ਦਾ ਪਿਤਾ ਸ਼ਮਸ਼ੇਰ ਸਿੰਘ ਨਾਲ ਘਰੇਲੂ ਜਾਇਦਾਦ ਦਾ ਕੇਸ ਮਾਣਯੋਗ ਐੱਸ.ਡੀ.ਐੱਮ. ਮੋਗਾ ਦੀ ਅਦਾਲਤ 'ਚ ਚੱਲਦਾ ਆ ਰਿਹਾ ਹੈ। ਜਦੋਂ ਮੈਂ ਅਤੇ ਮੇਰੀ ਭੈਣ ਸਤਿੰਦਰ ਕੌਰ ਆਪਣੇ ਪਿਉ ਨਾਲ 19 ਜੂਨ ਨੂੰ ਤਰੀਕ ਭੁਗਤਣ ਦੇ ਬਾਅਦ ਆਪਣੇ ਵਕੀਲ ਨੂੰ ਮਿਲਣ ਲਈ ਮੋਗਾ ਦੀ ਕਚਹਿਰੀ ਵਿਚ ਆਏ ਤਾਂ ਮੇਰੇ ਭਰਾ ਅਤੇ ਉਸ ਨਾਲ ਦੂਸਰੇ ਹਥਿਆਰਬੰਦ ਵਿਅਕਤੀਆਂ ਨੇ ਮੇਰੇ ਪਿਤਾ ਸ਼ਮਸ਼ੇਰ ਸਿੰਘ ਨੂੰ ਰਸਤੇ ਵਿਚ ਘੇਰ ਲਿਆ ਅਤੇ ਉਸ ਦੀ ਕਨਪਟੀ 'ਤੇ ਰਿਵਾਲਰ ਰੱਖ ਕੇ ਕੇਸ ਵਾਪਸ ਲੈਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਾਂਦੇ ਸਮੇਂ ਕਥਿਤ ਦੋਸ਼ੀ 12 ਹਜ਼ਾਰ ਰੁਪਏ ਵੀ ਖੋਹ ਕੇ ਲੈ ਗਏ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਕੇ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਫੋਟੋ - http://v.duta.us/uKYo2wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3SdmFAAA

📲 Get Moga News on Whatsapp 💬