ਸੜਕ ਹਾਦਸੇ 'ਚ 16 ਸਾਲਾ ਲੜਕੇ ਦੀ ਮੌਤ

  |   Sangrur-Barnalanews

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਤੇਜ਼ ਰਫ਼ਤਾਰੀ ਸਕੂਟਰੀ ਦੀ ਟੱਕਰ ਨਾਲ ਸਾਈਕਲ ਸਵਾਰ 16 ਸਾਲਾ ਲੜਕੇ ਦੀ ਮੌਤ ਹੋ ਜਾਣ ਕਾਰਨ ਅਣਪਛਾਤੇ ਸਕੂਟਰੀ ਚਾਲਕ ਵਿਰੁੱਧ ਥਾਣਾ ਸਦਰ ਧੂਰੀ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਦਈ ਅਬਦੁਲ ਕਾਜੂਮ ਵਾਸੀ ਭੋਰਾ ਜ਼ਿਲਾ ਸ਼ਾਮਲੀ ਹਾਲ ਆਬਾਦ ਪਿੰਡ ਸਾਰੋਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ 16 ਸਾਲਾ ਲੜਕਾ ਮੁਹੰਮਦ ਮਾਰਫੂ ਪਿੰਡ ਭਲਵਾਨ ਤੋਂ ਆਪਣੇ ਸਾਈਕਲ 'ਤੇ ਆਪਣੇ ਘਰ ਪਿੰਡ ਸਾਰੋਂ ਵਾਪਸ ਆ ਰਿਹਾ ਸੀ ਤਾਂ ਰਾਤ ਕਰੀਬ 9 ਵਜੇ ਬਾਹੱਦ ਪਿੰਡ ਭੋਜੇਵਾਲੀ ਵਿਚ ਇਕ ਤੇਜ਼ ਰਫ਼ਤਾਰੀ ਸਕੂਟਰੀ ਦੇ ਅਣਪਛਾਤੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਮੁਹੰਮਦ ਮਾਰਫੂ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ।

ਫੋਟੋ - http://v.duta.us/24UB4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8JdG6gAA

📲 Get Sangrur-barnala News on Whatsapp 💬