ਹੱਤਿਆ ਦੇ ਮਾਮਲੇ 'ਚ ਬਲਖੰਡੀ ਚੌਂਕੀ ਦੇ ਇੰਚਾਰਜ ਸਮੇਤ 16 ਵਿਰੁੱਧ ਕੇਸ ਦਰਜ

  |   Moganews

ਮੋਗਾ (ਆਜ਼ਾਦ, ਗੋਪੀ ਰਾਊਕੇ)—ਜ਼ਿਲਾ ਮੋਗਾ ਦੇ ਪਿੰਡ ਚੂਹੜਚੱਕ ਵਿਖੇ ਦੋ ਧਿਰਾਂ ਦਰਮਿਆਨ ਚੱਲਦੇ ਜ਼ਮੀਨੀ ਵਿਵਾਦ ਕਰਕੇ ਲੰਘੀ ਦੇਰ ਸ਼ਾਮ ਕੁੱਟ-ਮਾਰ ਕਰ ਕੇ ਮੌਤ ਦੇ ਘਾਟ ਉਤਾਰੇ ਗਏ ਸ਼ਮਸ਼ੇਰ ਸਿੰਘ (45) ਦੇ ਮਾਮਲੇ 'ਚ ਥਾਣਾ ਮਹਿਣਾ ਦੀ ਪੁਲਸ ਨੇ ਪੁਲਸ ਚੌਂਕੀ ਬਲਖੰਡੀ ਦੇ ਇੰਚਾਰਜ ਸਮੇਤ 16 ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਦੋ ਗੁੱਟਾਂ ਵਿਚਕਾਰ ਪਿਛਲੇ ਕਾਫੀ ਦਿਨਾਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋ ਰਿਹਾ ਸੀ। ਮ੍ਰਿਤਕ ਸ਼ਮਸ਼ੇਰ ਸਿੰਘ ਅਤੇ ਉਸਦੇ ਸਾਥੀਆਂ 'ਤੇ 6 ਜੂਨ ਨੂੰ ਪੁਲਸ ਚੌਂਕੀ ਬਲਖੰਡੀ 'ਚ ਮਾਮਲਾ ਵੀ ਦਰਜ ਕੀਤਾ ਗਿਆ ਸੀ, ਪਰ ਬੀਤੀ 21 ਜੂਨ ਨੂੰ ਜਦੋਂ ਹੀ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਹੋਈ ਤਾਂ ਉਹ ਆਪਣੇ ਸਾਥੀਆਂ ਨਾਲ ਪਿੰਡ ਦੌਧਰ ਤੋਂ ਪਿੰਡ ਡਾਲਾ ਵੱਲ ਆ ਰਹੇ ਸਨ ਤਾਂ ਦੂਸਰੇ ਗੁੱਟ ਨੇ ਰਸਤੇ 'ਚ ਪਹਿਲਾਂ ਸ਼ਮਸ਼ੇਰ ਸਿੰਘ ਅਤੇ ਸਾਥੀਆਂ 'ਤੇ ਹਮਲਾ ਕੀਤਾ ਅਤੇ ਇਸ ਮਾਮਲੇ 'ਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਜਦਕਿ ਛਿੰਦਰਪਾਲ ਸਿੰਘ, ਸੁਰਜੀਤ ਸਿੰਘ ਅਤੇ ਸੈਲ ਸਿੰਘ ਜ਼ਖਮੀ ਹੋ ਗਏ ਸਨ, ਜੋ ਕੱਲ ਤੋਂ ਸਿਵਲ ਹਸਪਤਾਲ ਮੋਗਾ ਅਤੇ ਲੁਧਿਆਣਾ ਦੇ ਹਸਪਤਾਲਾਂ 'ਚ ਜੇਰੇ ਇਲਾਜ ਹਨ। ਬੀਤੀ ਰਾਤ ਅਤੇ ਅੱਜ ਪੂਰਾ ਦਿਨ ਸਿਵਲ ਹਸਪਤਾਲ 'ਚ ਪੁਲਸ ਚੌਂਕੀ ਬਲਖੰਡੀ ਦੇ ਇੰਚਾਰਜ ਭਲਵਿੰਦਰ ਸਿੰਘ ਅਤੇ ਉਸਦੇ ਸਾਥੀ ਪੁਲਸ ਕਰਮਚਾਰੀਆਂ ਸਮੇਤ ਹਮਲਾਵਰਾਂ 'ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਮ੍ਰਿਤਕ ਦੇ ਵਾਰਿਸਾਂ ਵਲੋਂ ਲਗਾਤਾਰ ਇਹ ਦੋਸ਼ ਲਾਇਆ ਗਿਆ ਹੈ ਕਿ ਚੌਂਕੀ ਇੰਚਾਰਜ ਦੀ ਹਾਜ਼ਰੀ 'ਚ ਸ਼ਮਸ਼ੇਰ ਸਿੰਘ ਦਾ ਕਤਲ ਹੋਇਆ ਹੈ ਅਤੇ ਸਿੱਧੇ ਤੌਰ 'ਤੇ ਚੌਂਕੀ ਇੰਚਾਰਜ ਨੇ ਰਾਜਸੀ ਦਖਲ ਦੇ ਕਾਰਨ ਹਮਲਾਵਰਾਂ ਦਾ ਸਾਥ ਦਿੱਤਾ ਹੈ।...

ਫੋਟੋ - http://v.duta.us/sk72YwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bospwwAA

📲 Get Moga News on Whatsapp 💬