ਅੰਮ੍ਰਿਤਸਰ : ਚਾਹ ਦੀ ਦੁਕਾਨ 'ਤੇ ਬੈਠੇ ਨੌਜਵਾਨ ਦੇ ਪੱਟ 'ਚ ਲੱਗੀ ਗੋਲੀ

  |   Amritsarnews

ਅੰਮ੍ਰਿਤਸਰ (ਸਫਰ)— ਮਲਕੀਤ ਪਾਲ (28) ਬਟਾਲਾ ਰੋਡ ਦਾ ਰਹਿਣ ਵਾਲਾ ਹੈ। ਸਾਢੇ 3 ਮਹੀਨੇ ਦੇ ਪੁੱਤਰ ਬਲਰਾਜ ਸਿੰਘ ਦੀ ਤਬੀਅਤ ਖ਼ਰਾਬ ਸੀ, ਅਜਿਹੇ 'ਚ ਉਹ ਪਤਨੀ ਮਮਤਾ ਨਾਲ ਉਸ ਨੂੰ ਚੈੱਕਅਪ ਕਰਵਾਉਣ ਸ਼ਿਵਾਲਾ ਬਾਗ ਭਾਈਆਂ ਸਥਿਤ ਇਕ ਡਾਕਟਰ ਕੋਲ ਲਿਆਇਆ ਸੀ। ਬੇਟੇ ਦੇ ਰੋਗ ਕਾਰਨ ਉਸ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ। ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 5 ਵਜੇ ਦੀ ਘਟਨਾ ਹੈ ਕਿ ਮਲਕੀਤ ਪਾਲ ਬੈਂਕ ਦੇ ਸਾਹਮਣੇ ਚਾਹ ਦੇ ਖੋਖੇ 'ਤੇ ਬੈਠਾ ਸੀ, ਉਦੋਂ ਪਤਾ ਨਹੀਂ ਕਿਥੋਂ ਗੋਲੀ ਆਈ ਤੇ ਉਸ ਦੇ ਪੱਟ 'ਚ ਲੱਗ ਗਈ। ਮਲਕੀਤ ਹੀ ਨਹੀਂ, ਆਲੇ-ਦੁਆਲੇ ਬੈਠੇ ਲੋਕਾਂ ਨੂੰ ਵੀ ਪਤਾ ਹੀ ਨਹੀਂ ਲੱਗ ਸਕਿਆ ਕਿ ਗੋਲੀ ਕਿਥੋਂ ਆਈ। ਲਹੂ-ਲੁਹਾਨ ਹੋਏ ਮਲਕੀਤ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਪੱਟ 'ਚੋਂ ਗੋਲੀ ਕੱਢ ਦਿੱਤੀ ਗਈ। ਹਾਲਤ ਜਿਥੇ ਖਤਰੇ ਤੋਂ ਬਾਹਰ ਹੈ, ਉਥੇ ਹੀ ਉਸ ਦੇ ਪੱਟ 'ਚ ਲੱਗੀ ਗੋਲੀ ਪੁਲਸ ਲਈ 24 ਘੰਟੇ ਬਾਅਦ ਵੀ 'ਬੁਝਾਰਤ' ਬਣੀ ਹੋਈ ਹੈ।...

ਫੋਟੋ - http://v.duta.us/Q5fmWQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i_5ifAAA

📲 Get Amritsar News on Whatsapp 💬