ਜਲੰਧਰ : ਨਿਊ ਗਣੇਸ਼ ਨਗਰ 'ਚ 18 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ

  |   Jalandharnews

ਜਲੰਧਰ, (ਮਹੇਸ਼)- ਨੰਗਲ ਸ਼ਾਮਾ ਪੁਲਸ ਚੌਕੀ ਦੇ ਅਧੀਨ ਪੈਂਦੇ ਖੇਤਰ ਨਿਊ ਗਣੇਸ਼ ਨਗਰ, ਕਾਕੀ ਪਿੰਡ ਰੋਡ 'ਤੇ 18 ਸਾਲ ਦੀ ਇਕ ਪ੍ਰਵਾਸੀ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਪੂਨਮ ਦੀ ਮਾਂ ਨੇ ਜਦ ਬੇਟੀ ਦੀ ਲਾਸ਼ ਛੱਤ 'ਤੇ ਲਟਕਦੀ ਹੋਈ ਦੇਖੀ ਤਾਂ ਉਹ ਬੇਸੁਧ ਹੋ ਕੇ ਜ਼ਮੀਨ 'ਤੇ ਡਿਗ ਪਈ। ਮ੍ਰਿਤਕਾ ਪੂਨਮ ਪੁਤਰੀ ਰੰਜੀਤ ਮੂਲ ਨਿਵਾਸੀ ਯੂ. ਪੀ. ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਨੰਗਲ ਸ਼ਾਮਾ ਚੌਕੀ ਮੁਖੀ ਅਸ਼ਵਨੀ ਕੁਮਾਰ ਨੰਦਾ ਮੌਕ 'ਤੇ ਪਹੁੰਚ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਜਿਸ ਨਾਲ ਖੁਦਕੁਸ਼ੀ ਦਾ ਪਤਾ ਲੱਗ ਸਕਦਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਰਣਜੀਤ ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮ੍ਰਿਤਕਾ ਸਿਲਾਈ ਦੇ ਕੰਮ ਦੀ ਟਰੇਨਿੰਗ ਲੈ ਰਹੀ ਸੀ। ਮਾਤਾ-ਪਿਤਾ ਦੋਵੇਂ ਮਜ਼ਦੂਰੀ ਕਰਦੇ ਹਨ। ਕਾਫੀ ਸਮੇਂ ਤੋਂ ਇਹ ਪਰਿਵਾਰ ਯੂ. ਪੀ. ਤੋਂ ਆ ਕੇ ਨਿਊ ਗਣੇਸ਼ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।

ਫੋਟੋ - http://v.duta.us/IrNOmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/gRhAIgAA

📲 Get Jalandhar News on Whatsapp 💬