ਸਟੇਸ਼ਨ 'ਤੇ ਰੇਹੜੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

  |   Bhatinda-Mansanews

ਬਠਿੰਡਾ(ਵਰਮਾ) : ਏਸ਼ੀਆ ਦੇ ਦੂਜੇ ਵੱਡੇ ਰੇਲਵੇ ਸਟੇਸ਼ਨ 'ਤੇ ਲਾਪ੍ਰਵਾਹੀ ਕਾਰਨ ਰੇਹੜੀ 'ਤੇ ਅਚਾਨਕ ਲੱਗੀ ਅੱਗ, ਜਦਕਿ ਇਸੇ ਸਟੇਸ਼ਨ 'ਤੇ ਜੈਪੁਰ ਜਾਣ ਵਾਲੀ ਖੜ੍ਹੀ ਗੱਡੀ ਉਸ ਦੀ ਲਪੇਟ 'ਚ ਆਉਣ ਤੋਂ ਬਚ ਗਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਘਟਨਾ ਸਵੇਰੇ 6 ਵਜੇ ਦੀ ਹੈ, ਜਦੋਂ ਬਠਿੰਡਾ ਤੋਂ ਜੈਪੁਰ ਜਾਣ ਵਾਲੀ ਰੇਲਗੱਡੀ ਪਲੇਟਫਾਰਮ ਨੰਬਰ-1 'ਤੇ ਖੜ੍ਹੀ ਸੀ ਅਤੇ ਉਸੇ ਪਲੇਟਫਾਰਮ 'ਤੇ ਇਕ ਵਿਅਕਤੀ 38 ਨੰਬਰ ਰੇਹੜੀ 'ਤੇ ਬ੍ਰੈੱਡ, ਪੂੜੀਆਂ ਤਲ ਰਿਹਾ ਸੀ। ਉਦੋਂ ਹੀ ਅਚਾਨਕ ਗੈਸ 'ਤੇ ਰੱਖੀ ਕੜਾਹੀ ਵਿਚ ਰੱਖੇ ਤੇਲ ਵਿਚ ਉਬਾਲ ਆ ਗਿਆ ਤੇ ਅਚਾਨਕ ਤੇਲ ਵਿਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉਪਰ ਉਠਣ ਲੱਗੀਆਂ ਤਾਂ ਉਥੇ ਹੀ ਮੌਜੂਦ ਜੈਪੁਰ ਜਾਣ ਲਈ ਖੜ੍ਹੀ ਰੇਲਗੱਡੀ ਦੇ ਕੋਚ 'ਚੋਂ ਯਾਤਰੀ ਹੇਠਾਂ ਉਤਰਨ ਲੱਗੇ। ਲੋਕਾਂ ਨੇ ਮਿਲ ਕੇ ਉਸ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।...

ਫੋਟੋ - http://v.duta.us/_WTehQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T21DigAA

📲 Get Bhatinda-Mansa News on Whatsapp 💬