ਦੁਕਾਨਦਾਰ ਕੋਲੋਂ 62 ਕਿੱਲੋ ਨਕਲੀ ਦੇਸੀ ਘਿਉ ਬਰਾਮਦ

  |   Faridkot-Muktsarnews

ਜੈਤੋ, (ਵੀਰਪਾਲ/ਗੁਰਮੀਤ)– ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਸੁੱਧ ਖਾਣ-ਪੀਣ ਦੀਆਂ ਮਿਆਰੀ ਵਸਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਅੱਜ ਕਾਹਨ ਸਿੰਘ ਪੰਨੂ ਆਈ. ਏ. ਐੱਸ. ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਸਿਟਰੇਟਰ ਪੰਜਾਬ ਚੰਡੀਗਡ਼੍ਹ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਹਰਪ੍ਰੀਤ ਕੌਰ ਸਹਾਇਕ ਕਮਿਸ਼ਨਰ ਫੂਡ ਅਤੇ ਮੁਕੁੱਲ ਗਿੱਲ ਫੂਡ ਸੇਫਟੀ ਅਫਸਰ ਵੱਲੋਂ ਪੂਰੀ ਟੀਮ ਨਾਲ ਦਾਸ ਟਰੇਨਿੰਗ ਕੰਪਨੀ ਜੈਤੋ ਵਿਖੇ ਰੇਡ ਕੀਤੀ ਗਈ। ਜਿਸ ਦੌਰਾਨ 62 ਕਿੱਲੋ ਪੰਜਾਬ ਸਪੈਸ਼ਲ ਨਾਮ ਦਾ ਦੇਸੀ ਘਿਉ ਜੋ ਕਿ ਬਹੁਤ ਸਸਤੇ ਰੇਟ ’ਤੇ ਵੇਚਿਆ ਜਾ ਰਿਹਾ ਸੀ, ਨੂੰ ਜ਼ਬਤ ਕੀਤਾ ਗਿਆ। ਜਿਸ ਦੀ ਸੈਂਪਲ ਟੈਸਟਿੰਗ ਲਈ ਫੂਡ ਲੈਬਾਰਟਰੀ ਖਰਡ਼ ਨੂੰ ਭੇਜ ਦਿੱਤੇ ਗਏ। ਸੈਂਪਲਾਂ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਹਦਾਇਤ ਕੀਤੀ ਕਿ ਸਸਤਾ ਅਤੇ ਨਕਲੀ ਘਿਉ ਬਾਜ਼ਾਰ ’ਚ ਨਾ ਵੇਚਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿਚ ਅਜਿਹੀਆਂ ਰੇਂਡਾ ਜਾਰੀ ਰਹਿਣਗੀਆਂ। ਸੂਰਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ’ਚ ਨਕਲੀ ਦੁੱਧ, ਪੀਨਰ ਅਤੇ ਹੋਰ ਜ਼ਰੂਰੀ ਮਿਲਾਵਟੀ ਵਸਤਾਂ ਪ੍ਰਸ਼ਾਸਨ ਦੀ ਨਿੱਗ੍ਹਾ ਹੇਠ ਸ਼ਰ੍ਹੇਆਮ ਵਿਕ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਲਈ ਖਾਣਾ ਪੂਰਤੀ ਕੀਤੀ ਜਾਂਦੀ ਹੈ ਨਸ਼ੇ ਨੂੰ ਠੱਲ ਪਾਉਣੀ ਬਹੁਤ ਦੂਰ ਦੀ ਗੱਲ ਹੈ।...

ਫੋਟੋ - http://v.duta.us/v9BrEQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iVBv6gAA

📲 Get Faridkot-Muktsar News on Whatsapp 💬