ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਕਾਲੀ ਦਲ ਨੇ ਕੀਤਾ ਰੋਸ਼ ਪ੍ਰਦਸ਼ਨ

  |   Faridkot-Muktsarnews

ਗਿੱਦਡ਼ਬਾਹਾ, (ਚਾਵਲਾ ) ਅੱਜ ਸਵੇਰੇ ਲਗਭਗ 4.30 ਵਜੇ ਹੋਈ ਤੇਜ ਬਾਰਿਸ਼ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਵਡ਼ ਗਿਆ ਅਤੇ ਬਾਜਾਰਾਂ ਵਿੱਚ ਲਗਭਗ 2 ਫੁੱਟ ਪਾਣੀ ਖਡ਼ਾ ਹੋਣ ਕਾਰਨ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਸਦਕਾ ਪਾਣੀ ਦੀ ਨਾ ਹੋ ਰਹੀ ਨਿਕਾਸੀ ਨੇ ਲੋਕਾਂ ਦੀ ਰੋਜਾਨਾ ਦੀ ਜ਼ਿੰਦਗੀ ਨੂੰ ਘਰਾਂ ਵਿੱਚ ਕੈਦ ਕਰ ਕੇ ਰੱਖ ਦਿੱਤਾ ਹੈ । ਸ਼ਹਿਰ ਵਾਸੀਆਂ ਨੇ ਅੱਜ ਅਕਾਲੀ ਦਲ ਦੇ ਯੂਥ ਆਗੂ ਅਭੈ ਢਿੱਲੋਂ ਦੀ ਅਗੁਵਾਈ ਅਧੀਨ 2 ਫੁੱਟ ਖਡ਼ੇ ਪਾਣੀ ‘ਚ ਪੰਜਾਬ ਸਰਕਾਰ, ਵਿਧਾਇਕ ਰਾਜਾ ਵਡ਼ਿੰਗ ਅਤੇ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਦਰਸ਼ਨ ਕਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਯੂਥ ਆਗੂ ਅਭੈ ਢਿੱਲੋਂ ਨੇ ਕਿਹਾ ਕਿ ਲੋਕ ਸਭਾ ਚੌਣਾਂ ਦੌਰਾਨ ਹਲਕਾ ਬਠਿੰਡਾ ਦੇ ਲੋਕਾਂ ਨ ਰਾਜਾ ਵਡ਼ਿੰਗ ਨੇ ਗਿੱਦਡ਼ਬਾਹਾ ਦੇ ਝੂਠੇ ਵਿਕਾਸ ਕਾਰਜਾਂ ਦੀ ਝਲਕ ਵਿਖਾ ਕੇ ਬਠਿੰਡਾ ਵਾਸੀਆਂ ਨੂੰ ਗੁਮਰਾਹ ਕੀਤਾ ਜਦੋਂਕਿ ਵਿਧਾਇਕ ਰਾਜਾ ਵਡ਼ਿੰਗ ਦਾ ਗਿੱਦਡ਼ਬਾਹਾ ਵਿਖੇ ਕੀਤਾ ਵਿਕਾਸ ਬਾਰਿਸ਼ ਕਾਰਨ ਟੁੱਟੀਆਂ ਸਡ਼ਕਾਂ, ਜਗਾਂ ਜਗਾਂ ਤੇ ਖੱਡੇ ਛੱਡ ਗਿਆ, ਜਿਸ ਕਾਰਨ ਲੋਕ ਚੋਟਿਲ ਹੋ ਰਹੇ ਹਨ ਅਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਾਬਕਾ ਪ੍ਰਧਾਨ ਨਗਰ ਕੌਂਸਲ ਸੁਭਾਸ਼ ਜੈਨ ਲਿੱਲੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਨਗਰ ਕੌਂਸਲ ਅਤੇ ਬਿਜਲੀ ਬੋਰਡ ਦੇ ਆਪਸੀ ਤਾਲ ਮੇਲ ਨਾਲ ਕਦੇ ਵੀ ਸਡ਼ਕਾਂ ਤੇ ਬਾਰਿਸ਼ ਦਾ ਪਾਣੀ ਖਡ਼ਾ ਨਹੀਂ ਹੋਇਆ ਪਰ ਜਦੋਂ ਤੋਂ ਕਾਂਗਰਸ ਦੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਸਰਕਾਰ ਨੇ ਲੋਕ ਹਿੱਤ ਵਿੱਚ ਕੋਈ ਨੀਤੀ ਨਹੀਂ ਬਣਾਈ ਅਤੇ ਸਰਕਾਰੀ ਵਿਭਾਗਾਂ ਦੀ ਆਪਿਸ ਵਿੱਚ ਤਾਲਮੇਲ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਹੁਣ 24 ਘੰਟੇ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਸ਼ਹਿਰ ਵਾਸੀਆਂ ਅਤੇ ਉਨ੍ਹਾਂ ਵੱਲੋਂ ਸੰਬੰਧਿਤ ਵਿਭਾਗ ਦੇ ਦਫਤਰਾਂ ਵਿਖੇ ਧਰਨਾ ਲਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਸੰਬੰਧੀ ਜਦ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਅਰੋਡ਼ਾ, ਰੈਸਟੀ ਰੰਧਾਵਾ, ਰਾਜੂ ਥਰਾਜਵਾਲਾ, ਬਲਰਾਜ ਢਿੱਲੋਂ, ਜਗਤਾਰ ਸਿੰਘ ਨਿਜੀ ਸਹਾਇਕ ਡਿੰਪੀ ਢਿੱਲੋਂ, ਰਾਜ ਕੁਮਾਰ ਕੌਂਸਲਰ, ਖਾਲਸਾ ਮਾਧੋ ਦਾਸ ਸਿੰਘ, ਰਾਜਨ ਗਰਗ, ਸ਼ਮਿੰਦਰ ਕੋਟਲੀ, ਹਰਬੰਸ ਗੁਰੂਸਰ, ਧਰਮਿੰਦਰ ਸਿੱਧੂ ਆਦਿ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਿਰ ਸਨ ।

ਫੋਟੋ - http://v.duta.us/UPRG2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-exy5QAA

📲 Get Faridkot-Muktsar News on Whatsapp 💬