'ਆਪ' ਵਲੋਂ ਕਾਰੋਬਾਰੀਆਂ ਦਾ ਵੈਟ ਰੀਫੰਡ ਕਰਨ ਦੀ ਮੰਗ

  |   Chandigarhnews

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਵਪਾਰੀਆਂ ਦਾ ਸਰਕਾਰ ਵੱਲ ਖੜ੍ਹੇ ਸੈਂਕੜੇ ਕਰੋੜ ਰੁਪਏ ਦੇ ਵੈਟ ਰੀਫੰਡ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਵਪਾਰੀਆਂ ਦਾ ਪਿਛਲੇ ਕਈ ਸਾਲਾਂ ਤੋਂ ਵੈਟ ਦਾ ਲਗਭਗ 800 ਕਰੋੜ ਦਾ ਰੀਫੰਡ ਸਬੰਧਤ ਵਿਭਾਗ ਵੱਲ ਬਕਾਇਆ ਹੈ, ਵੈਟ ਰੀਫੰਡ ਦੇ ਮਾਮਲੇ ਨਿਪਟਾਏ ਨਹੀਂ ਜਾ ਰਹੇ ਅਤੇ ਪੰਜਾਬ ਦਾ ਵਪਾਰੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

ਆਪਣੇ ਪੱਤਰ 'ਚ ਅਰੋੜਾ ਨੇ ਕਿਹਾ ਹੈ ਕਿ ਦੋ ਸਾਲ ਪਹਿਲਾਂ ਜੀ. ਐੱਸ. ਟੀ. ਲਾਗੂ ਹੋ ਚੁੱਕਾ ਹੈ ਪਰ ਵੈਟ ਦਾ ਰੀਫੰਡ, ਜੋ ਕਿ 800 ਕਰੋੜ ਤੋਂ ਜ਼ਿਆਦਾ ਬਣਦਾ ਹੈ, ਅਜੇ ਤੱਕ ਪੈਂਡਿੰਗ ਪਿਆ ਹੈ। ਵਪਾਰੀ ਇਕ ਪਾਸੇ ਜੀ.ਐੱਸ.ਟੀ. ਦਾ ਭੁਗਤਾਨ ਕਰ ਰਿਹਾ ਹੈ ਤੇ ਮਾਮੂਲੀ ਜਿਹੀ ਦੇਰੀ ਜਾਂ ਗਲਤੀ ਹੋਣ 'ਤੇ ਉਸ 'ਤੇ ਭਾਰੀ ਜੁਰਮਾਨਾ ਠੋਕ ਦਿੱਤਾ ਜਾਂਦਾ ਹੈ ਜਦਕਿ ਸਰਕਾਰ ਸਾਲਾਂ ਤੋਂ ਵਪਾਰੀਆਂ ਦੇ ਵੈਟ ਦਾ ਰੀਫੰਡ ਨਾ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਅਰੋੜਾ ਨੇ ਇਹ ਵੀ ਕਿਹਾ ਕਿ ਵੈਟ ਐਕਟ ਦੇ ਤਹਿਤ 60 ਦਿਨਾਂ 'ਚ ਸਰਕਾਰ ਵੈਟ ਰੀਫੰਡ ਦੇ ਲਈ ਪਾਬੰਦ ਹੈ, ਅਜਿਹਾ ਨਾ ਕਰਨ 'ਤੇ ਉਸ ਨੂੰ ਵਿਆਜ ਸਹਿਤ ਰੀਫੰਡ ਵਪਾਰੀ ਨੂੰ ਵਾਪਸ ਦੇਣਾ ਹੁੰਦਾ ਹੈ, ਜੋ ਕਿ ਨਹੀਂ ਹੋ ਰਿਹਾ ਬਲਕਿ ਸਰਕਾਰੀ ਵਿਭਾਗਾਂ 'ਚ ਭ੍ਰਿਸ਼ਟਾਚਾਰ ਹੋ ਰਿਹਾ ਹੈ।...

ਫੋਟੋ - http://v.duta.us/k0pl0AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/b380VgAA

📲 Get Chandigarh News on Whatsapp 💬