ਜੇਕਰ ਕਿੰਨਰਾਂ ਨੂੰ 15 ਹਜ਼ਾਰ ਤੇ 31 ਹਜ਼ਾਰ ਦੀ ਵਧਾਈ ਦਿੱਤੀ ਤਾਂ ਪੰਚਾਇਤ ਠੋਕੇਗੀ ਜੁਰਮਾਨਾ

  |   Patialanews

ਡਕਾਲਾ (ਨਰਿੰਦਰ)—ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜ੍ਹਾ ਵਿਖੇ ਬੀਤੇ ਦਿਨੀ ਕਿੰਨਰਾਂ ਵੱਲੋਂ ਇਕ ਪਰਿਵਾਰ ਨਾਲ ਵਧਾਈ ਲੈਣ ਲਈ ਕੀਤੀ ਗਈ ਮਨਮਾਨੀ ਦੀ ਘਟਨਾ ਨੇ ਤੂਲ ਫੜ ਲਿਆ ਹੈ। ਕਿੰਨਰਾਂ ਦੀ ਮਨਮਾਨੀ ਖਿਲਾਫ ਭੜਕੀ ਗਰਾਮ ਪੰਚਾਇਤ ਬਲਬੇੜ੍ਹਾ ਨੇ ਮੋਰਚਾ ਖੋਲ੍ਹਦਿਆਂ ਪਿੰਡ ਦੀ ਸਰਪੰਚ ਹਰਵਿੰਦਰ ਕੌਰ ਦੀ ਅਗਵਾਈ 'ਚ ਪਿੰਡ ਵਾਸੀਆਂ ਦੀ ਭਾਰੀ ਇਕਤੱਰਤਾ ਕਰ ਕੇ ਉਨ੍ਹਾਂ ਦੀ ਮਨਮਾਨੀ ਨੂੰ ਮੂੰਹ-ਤੋੜ ਜਵਾਬ ਦੇਣ ਲਈ ਵਧਾਈ ਦੀ ਤੈਅ-ਸੀਮਾ ਦਾ ਮਤਾ ਪਾਸ ਕੀਤਾ ਗਿਆ ਹੈ।

ਅੱਜ ਪਿੰਡ ਬਲਬੇੜ੍ਹਾ ਦੀ ਮੁੱਖ ਧਰਮਸ਼ਾਲਾ ਵਿਖੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਵਿੰਦਰ ਕੌਰ ਨੇ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਕਿ ਪਿੰਡ 'ਚ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਮੁੰਡਾ ਜੰਮਣ 'ਤੇ ਵਧਾਈ ਲੈਣ ਲਈ ਪੁੱਜਣ ਵਾਲੇ ਕਿੰਨਰਾਂ ਨੂੰ 15 ਹਜ਼ਾਰ ਰੁਪਏ ਅਤੇ 31 ਹਜ਼ਾਰ ਰੁਪਏ ਦੀ ਵਧਾਈ ਦੇਣ ਵਾਲੇ ਵਿਅਕਤੀਆਂ ਨੂੰ ਵੀ ਪੰਚਾਇਤ ਵੱਲੋਂ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਰਪੰਚ ਨੇ ਕਿਹਾ ਕਿ ਪਿੰਡ 'ਚ ਵਧਾਈ ਲੈਣ ਆਉਣ ਵਾਲੇ ਕਿੰਨਰਾਂ ਲਈ ਵਧਾਈ ਦੀ ਰਾਸ਼ੀ ਤੈਅ ਕੀਤੀ ਗਈ ਹੈ। ਜੇਕਰ ਪਿੰਡ ਦਾ ਕੋਈ ਵਿਅਕਤੀ ਆਰਥਕ ਪੱਖੋਂ ਮਜ਼ਬੂਤ ਹੈ ਤਾਂ ਉਹ 1100 ਰੁਪਏ ਅਤੇ ਆਰਥਕ ਪੱਖੋਂ ਕਮਜ਼ੋਰ ਵਿਅਕਤੀ 500 ਰੁਪਏ ਦੀ ਹੀ ਵਧਾਈ ਦੇਵੇਗਾ। ਜੇਕਰ ਪਿੰਡ ਦੇ ਕਿਸੇ ਵਿਅਕਤੀ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਤਾਂ ਪੰਚਾਇਤ ਉਸ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਕਰਦਿਆਂ 10 ਹਜ਼ਾਰ ਰੁਪਏ ਦਾ ਜੁਰਮਾਨਾ ਠੋਕੇਗੀ ।...

ਫੋਟੋ - http://v.duta.us/M1qNvAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/W0RtwQAA

📲 Get Patiala News on Whatsapp 💬