ਦਾਜ ਦੇ ਲਾਲਚ 'ਚ ਵਿਅਹੁਤਾ ਨੂੰ ਕੁੱਟਮਾਰ ਕਰਕੇ ਬਣਾਇਆ ਬੰਦੀ

  |   Amritsarnews

ਅੰਮ੍ਰਿਤਸਰ (ਅਨਜਾਣ) : ਵਿਆਹ 'ਚ 40 ਲੱਖ ਰੁਪਏ ਲਾ ਦੇਣ ਦੇ ਬਾਵਜੂਦ ਜਦ ਦਾਜ ਦੇ ਲਾਲਚੀਆਂ ਦਾ ਦਿਲ ਨਹੀਂ ਭਰਿਆ ਤਾਂ ਫਾਰਚੂਨਰ ਦੀ ਮੰਗ ਕਰਦਿਆਂ ਲੜਕੀ 'ਤੇ ਦੂਸ਼ਣਬਾਜ਼ੀ ਕੀਤੀ ਅਤੇ ਕੁੱਟ-ਮਾਰ ਕਰ ਕੇ ਬੰਦੀ ਬਣਾ ਕੇ ਆਪ ਘਰੋਂ ਨਿਕਲ ਗਏ। ਪੁਲਸ ਅਤੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ ਗਿਆ। ਇਹ ਪ੍ਰਗਟਾਵਾ ਅੰਮ੍ਰਿਤਸਰ ਦੇ ਜਸਪਾਲ ਨਗਰ ਮੰਦਰ ਵਾਲੀ ਗਲੀ ਸੁਲਤਾਨਵਿੰਡ ਰੋਡ ਦੇ ਬਲਵਿੰਦਰ ਸਿੰਘ ਬਿੱਲਾ ਨੇ ਆਪਣੀ ਲੜਕੀ ਨਾਲ ਸਹੁਰੇ ਪਰਿਵਾਰ ਦੇ ਜ਼ੁਲਮ ਦੀ ਦਾਸਤਾਨ ਸੁਣਾਉਂਦਿਆਂ ਕੀਤਾ।

ਪੱਤਰਕਾਰਾਂ ਦੇ ਭਾਰੀ ਇਕੱਠ ਨੂੰ ਆਪਣਾ ਦੁੱਖ ਦੱਸਦਿਆਂ ਬਿੱਲਾ ਦੀ ਪੁੱਤਰੀ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਵਿਆਹ ਤਰਨਤਾਰਨ ਦੀ ਗਲੀ ਢੋਟੀਆਂ ਵਾਲੀ ਦੇ ਇੰਦਰਜੀਤ ਸਿੰਘ ਨਾਲ ਤਕਰੀਬਨ ਇਕ ਸਾਲ ਪਹਿਲਾਂ ਹੋਇਆ ਸੀ, ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਜਸਪਾਲ ਨਗਰ ਗਲੀ ਨੰਬਰ 2 ਦਾ ਪ੍ਰਤਾਪ ਸਿੰਘ ਪੱਖਿਆਂ ਵਾਲਾ, ਉਸ ਦਾ ਪੁੱਤਰ ਸ਼ੇਰੂ ਅਤੇ ਬਾਕੀ ਪਰਿਵਾਰ ਹੈ। ਉਸ ਨੇ ਕਿਹਾ ਕਿ 12 ਮਈ 2018 ਨੂੰ ਉਕਤ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮ-ਸਲਾਹ ਹੋ ਕੇ ਮੈਨੂੰ ਅਗਵਾ ਕਰ ਲਿਆ ਅਤੇ ਘਰ 'ਚ ਪਏ ਸੋਨੇ ਦੇ ਗਹਿਣੇ, 350 ਗ੍ਰਾਮ ਸੋਨਾ ਅਤੇ 6 ਲੱਖ ਰੁਪਏ ਨਕਦੀ ਵੀ ਲੈ ਗਏ, ਜਿਸ ਦੀ ਮੇਰੀ ਮਾਤਾ ਨੀਲਮ ਕੌਰ ਵੱਲੋਂ ਐੱਫ. ਆਈ. ਆਰ. ਨੰ. 0075 ਮਿਤੀ 12-05-2018 ਨੂੰ ਜ਼ੇਰੇ ਧਾਰਾ 363, 366-ਏ, 120-ਬੀ ਅਤੇ ਪੋਕਸੋ ਐਕਟ 2012 ਦੀ ਧਾਰਾ 6 ਅਧੀਨ ਥਾਣਾ ਸੁਲਤਾਨਵਿੰਡ ਰੋਡ ਵਿਖੇ ਪਰਚਾ ਦਰਜ ਹੋਇਆ ਸੀ। ਦੋਸ਼ੀ ਮੈਨੂੰ ਗੱਡੀ ਨੰ. ਪੀ ਬੀ 30 ਡੀ 8218 'ਚ ਅਗਵਾ ਕਰ ਕੇ ਲੈ ਗਏ ਅਤੇ ਫਿਰ ਉਸੇ ਗੱਡੀ 'ਚ ਮੈਨੂੰ ਥਾਣਾ ਸੁਲਤਾਨਵਿੰਡ ਦੇ ਸਾਹਮਣੇ ਲਿਆ ਕੇ ਪ੍ਰਤਾਪ ਸਿੰਘ ਅਤੇ ਉਸ ਦੇ ਜਵਾਈ ਤੇ ਰੂਬਲ ਵੱਲੋਂ ਛੱਡ ਦਿੱਤਾ ਗਿਆ।...

ਫੋਟੋ - http://v.duta.us/d51bCAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bRqA4gAA

📲 Get Amritsar News on Whatsapp 💬