ਦਿੱਲੀ ਜਾ ਕੇ ਸੁਖਬੀਰ-ਹਰਸਿਮਰਤ ਨੂੰ ਪਤਾ ਨਹੀਂ ਕਿਹੜੀ ਬਿੱਲੀ ਛਿੱਕ ਜਾਂਦੀ : ਧਰਮਸੌਤ

  |   Punjabnews

ਨਾਭਾ (ਰਾਹੁਲ ਖੁਰਾਣਾ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਕ ਵਾਰ ਫਿਰ ਬਾਦਲ ਪਰਿਵਾਰ 'ਤੇ ਸ਼ਬਦੀ ਹਮਲਾ ਬੋਲਿਆ ਹੈ। ਧਰਮਸੌਤ ਨੇ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਉਂਝ ਤਾਂ ਬਹੁਤ ਬੋਲਦੇ ਹਨ ਪਰ ਸੈਂਟਰ 'ਚ ਜਾ ਕੇ ਪਤਾ ਨਹੀਂ ਉਨ੍ਹਾਂ ਨੂੰ ਕਿਹੜੀ ਬਿੱਲੀ ਛਿੱਕ ਜਾਂਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਬਾਦਲ ਜੋੜੇ ਨੇ ਕੇਂਦਰ ਸਰਕਾਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਲਈ ਕਿਸੇ ਪੈਕੇਜ ਦੀ ਮੰਗ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਹੈ ਮੋਦੀ ਸਰਕਾਰ ਨੇ ਸਿੱਖਾਂ ਦੀ ਬੇਧਿਆਨੀ ਕੀਤੀ ਹੈ।

ਇਸ ਤੋਂ ਇਲਾਵਾ ਧਰਮਸੌਤ ਨੇ ਕੇਂਦਰੀ ਬਜਟ 'ਤੇ ਬੋਲਦਿਆਂ ਕਿਹਾ ਕਿ ਇਹ ਸਿਰਫ ਗੱਲਾਂ ਦਾ ਬਜਟ ਹੈ ਜਦਕਿ ਇਸ ਵਿਚ ਆਮ ਲੋਕਾਂ ਲਈ ਕੁਝ ਵੀ ਖਾਸ ਨਹੀਂ ਹੈ।

ਫੋਟੋ - http://v.duta.us/8Dx-FAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/009dFQAA

📲 Get Punjab News on Whatsapp 💬