ਨਿਊ ਦੀਪ ਬੱਸ ਨੇ ਦਰੜਿਆ 27 ਸਾਲਾ ਨੌਜਵਾਨ, ਮੌਕੇ 'ਤੇ ਮੌਤ

  |   Faridkot-Muktsarnews

ਮਲੋਟ (ਜੁਨੇਜਾ) : ਸੋਮਵਾਰ ਸਵੇਰੇ ਮਲੋਟ ਬੱਸ ਅੱਡੇ ਨੇੜੇ ਨਿਊ ਦੀਪ ਬੱਸ ਸਰਵਿਸ ਵਾਲਿਆਂ ਦੀ ਬੱਸ ਦੇ ਚਾਲਕ ਨੇ ਇਕ 27 ਸਾਲਾ ਨੌਜਵਾਨ ਨੂੰ ਦਰੜ ਦਿੱਤਾ ਜਿਸ ਦੀ ਮੌਤ ਹੋ ਗਈ। ਉਧਰ ਪੁਲਸ ਵੱਲੋਂ ਕਾਰਵਾਈ ਵਿਚ ਕੀਤੀ ਜਾ ਰਹੀ ਦੇਰੀ ਅਤੇ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਦੇ ਪੋਸਟ ਮਾਰਟਮ ਪ੍ਰਤੀ ਵਰਤੀ ਢਿੱਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਫੁੱਟ ਪਿਆ ਅਤੇ ਲੋਕਾਂ ਨੇ ਕੌਮੀ ਸ਼ਾਹ ਮਾਰਗ 9 'ਤੇ ਜਾਮ ਲਗਾ ਦਿੱਤਾ।

ਸੋਮਵਾਰ ਸਵੇਰੇ ਕਰੀਬ 8.30 ਵਜੇ ਬਠਿੰਡਾ ਚੌਂਕ ਨੇੜੇ ਕੰਮ 'ਤੇ ਜਾ ਰਹੇ 27 ਸਾਲਾ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੱਚਾ ਸੌਦਾ ਰੋਡ ਮਲੋਟ ਨੂੰ ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀ. ਬੀ. 30 ਟੀ. ਆਰ 5778 ਦੇ ਚਾਲਕ ਨੇ ਸਰਵਿਸ ਰੋਡ 'ਤੇ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ ਅਤੇ ਕਰੀਬ 2 ਘੰਟਿਆਂ ਤੱਕ ਪੁਲਸ ਜਾਂ ਹਸਪਤਾਲ ਵਿਚ ਡਾਕਟਰਾਂ ਵੱਲੋਂ ਕਾਰਵਾਈ ਵਿਚ ਦੇਰੀ ਕਰਨ ਨੂੰ ਲੈ ਕੇ ਪਰਿਵਾਰ ਦਾ ਗੁੱਸਾ ਫੁੱਟ ਪਿਆ। ਜਿਸ ਤੋਂ ਬਾਅਦ ਆਮ ਆਮੀ ਪਾਰਟੀ ਦੇ ਪਰਮਜੀਤ ਗਿੱਲ, ਰਮੇਸ਼ ਅਰਨੀਵਾਲਾ ਤੋਂ ਇਲਾਵਾ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬੱਬੀ ਜੋ ਕਿ ਮ੍ਰਿਤਕ ਦਾ ਰਿਸ਼ਤੇਦਾਰ ਹੈ ਸਮੇਤ ਸੈਂਕੜੇ ਲੋਕਾਂ ਨੇ ਫਾਜ਼ਿਲਕਾ ਦਿੱਲੀ ਕੌਮੀ ਸ਼ਾਹ ਮਾਰਗ ਨੰਬਰ 9 ਤੇ ਸ਼ਹਿਰ ਅੰਦਰ ਧਰਨਾ ਲਗਾ ਕੇ ਹਾਈਵੇ ਜਾਮ ਕਰ ਦਿੱਤਾ।...

ਫੋਟੋ - http://v.duta.us/MnRUmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wnt3ZwAA

📲 Get Faridkot-Muktsar News on Whatsapp 💬