ਨੌਜਵਾਨਾਂ ਦੇ ਨਾਲ-ਨਾਲ ਕੁੜੀਆਂ ਵੀ ਆ ਰਹੀਆਂ ਨੇ ਨਸ਼ੇ ਦੀ ਚਪੇਟ 'ਚ

  |   Firozepur-Fazilkanews

ਫਿਰੋਜ਼ਪੁਰ (ਕੁਮਾਰ) – ਪੰਜਾਬ 'ਚ ਨਸ਼ਾ ਬਹੁਤ ਵੱਡੀ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸ ਦੀ ਚਪੇਟ 'ਚ ਹੁਣ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਕੁੜੀਆਂ ਵੀ ਆਉਣ ਲੱਗੀਆਂ ਹਨ। ਜੋ ਨਸ਼ੇੜੀ ਨਸ਼ੇ ਦੇ ਟੀਕੇ ਲੱਗਾ ਰਹੇ ਹਨ, ਉਨ੍ਹਾਂ 'ਚੋਂ ਕਈ ਨਸ਼ੇੜੀ ਏਡਜ਼ ਦਾ ਸ਼ਿਕਾਰ ਵੀ ਹੋ ਰਹੇ ਹਨ। ਬੇਸ਼ੱਕ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਵਲੋਂ ਯੁਵਾ ਪੀੜ੍ਹੀ ਨੂੰ ਬਚਾਉਣ ਲਈ ਤੇਜ਼ੀ ਨਾਲ ਮੁਹਿੰਮ ਚਲਾਈ ਗਈ ਹੈ ਪਰ ਉਹ ਮੁਹਿੰਮ ਸਫਲ ਨਹੀਂ ਹੋ ਸਕਦੀ, ਕਿਉਂਕਿ ਇਸ ਮੁਹਿੰਮ 'ਚ ਈਮਾਨਦਾਰੀ ਨਾਲ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਨਸ਼ਾ ਕਰਨ ਵਾਲੇ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਸਿਰਫ ਸਖਤੀ ਹੀ ਨਹੀਂ ਸਗੋਂ ਜਾਗਰੂਕਤਾ ਦੀ ਵੀ ਲੋੜ ਪੈਂਦੀ ਹੈ ਅਤੇ ਇਹ ਜਾਗਰੂਕਤਾ ਜਿੰਨੀ ਆਮ ਲੋਕਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਪਰਿਵਾਰ ਕਰ ਸਕਦਾ ਹੈ, ਓਨੀ ਪੁਲਸ, ਪ੍ਰਸ਼ਾਸਨ ਅਤੇ ਸਰਕਾਰਾਂ ਨਹੀਂ ਕਰ ਸਕਦੀਆਂ। ਨਸ਼ਾ ਵਿਰੋਧੀ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ, ਜੇਕਰ ਨਸ਼ੇ ਦੀ ਡਿਮਾਂਡ ਬੰਦ ਹੋਵੇ, ਕਿਉਂਕਿ ਜੇਕਰ ਨਸ਼ੇ ਦੀ ਡਿਮਾਂਡ ਬੰਦ ਹੋ ਜਾਵੇਗੀ ਤਾਂ ਨਸ਼ੇ ਦੀ ਸਪਲਾਈ ਆਪਣੇ ਆਪ ਰੁਕ ਜਾਵੇਗੀ।...

ਫੋਟੋ - http://v.duta.us/Y1ndBgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NEg2rwAA

📲 Get Firozepur-Fazilka News on Whatsapp 💬