ਪੂੰਜੀਪਤੀ ਲੋਕਾਂ ਦੇ ਵਾਰੇ ਨਿਆਰੇ, ਆਮ ਲੋਕਾਂ ਲਈ ਸਰਕਾਰ ਦੇ ਹੱਥ ਖਾਲੀ : ਭਗਵੰਤ ਮਾਨ

  |   Sangrur-Barnalanews

ਸ਼ੇਰਪੁਰ(ਸਿੰਗਲਾ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਾਲ ਹੀ 'ਚ ਕੇਂਦਰ ਵਲੋਂ ਪੇਸ਼ ਕੀਤੇ ਬਜਟ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਜਟ 'ਚ ਸਰਕਾਰ ਨੇ ਪੂੰਜੀਪਤੀ ਲੋਕਾਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ ਜਦੋਂਕਿ ਆਮ ਲੋਕਾਂ ਲਈ ਸਰਕਾਰ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਹਨ। ਪੈਟਰੋਲ, ਡੀਜ਼ਲ 'ਤੇ ਸੈੱਸ ਲਾ ਕੇ ਸਰਕਾਰ ਨੇ ਆਵਾਜਾਈ ਦੇ ਸਾਧਨ ਦਾ ਭਾੜਾ ਮਹਿੰਗਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਨਰੇਗਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬਜਟ 'ਚ ਕੋਈ ਵਾਧਾ ਨਹੀਂ ਕੀਤਾ। ਇਸੇ ਤਰ੍ਹਾਂ ਸਿਹਤ ਅਤੇ ਸਿੱਖਿਆ ਦੇ ਖੇਤਰ ਵੀ ਅਣਗੌਲੇ ਹੀ ਰਹੇ ਹਨ। ਮਾਨ ਨੇ ਅੱਗੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਭਾਵੇਂ ਪੈਨਸ਼ਨ ਵਰਗੇ ਲਾਲੀਪਾਪ ਦਿੱਤੇ ਗਏ ਹਨ, ਦੂਜੇ ਪਾਸੇ ਕੀਟਨਾਸ਼ਕ, ਨਦੀਨਨਾਸ਼ਕ ਅਤੇ ਖਾਦਾਂ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਪਹਿਲਾਂ ਤੋਂ ਡੁੱਬ ਰਹੀ ਕਿਸਾਨੀ ਦਾ ਹੋਰ ਲੱਕ ਤੋੜ ਦੇਵੇਗਾ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਵੀ ਮਹਿਜ਼ ਸੁਪਨਾ ਹੀ ਲੱਗਦੇ ਹਨ।...

ਫੋਟੋ - http://v.duta.us/W8VdOQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2XwbAAAA

📲 Get Sangrur-barnala News on Whatsapp 💬