ਬਠਿੰਡਾ : ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ, ਰੇਲਵੇ ਸਟੇਸ਼ਨ ਨੇੜਿਓਂ ਮਿਲੀ ਲਾਸ਼

  |   Bhatinda-Mansanews

ਬਠਿੰਡਾ (ਅਮਿਤ ਸ਼ਰਮਾ) : ਅੱਜ ਸਵੇਰੇ ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਜੇਬ ਵਿਚੋਂ ਟੀਕਾ ਤੇ ਨਸ਼ੀਲੀ ਗੋਲੀਆਂ ਮਿਲਣ ਤੋਂ ਬਾਅਦ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਜ਼ਿਆਦਾ ਓਵਰਡੋਜ਼ ਲੈਣ ਕਾਰਨ ਹੋਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕਦੀ ਹੈ ਪਰ ਉਸ ਦੀ ਬਾਂਹ 'ਤੇ ਸੋਨੀ ਨਾਂ ਲਿਖਿਆ ਹੋਇਆ, ਜਿਸ ਜ਼ਰੀਏ ਜੀ.ਆਰ.ਪੀ. ਪੁਲਸ ਦੇ ਅਧਿਕਾਰੀ ਉਸ ਦੀ ਪਛਾਣ ਕਰਵਾਉਣਗੇ। ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ, ਜਿੱਥੇ 174 ਦੀ ਕਾਰਵਾਈ ਤਹਿਤ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬਠਿੰਡਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਅਤੇ ਇਕ ਕੁੜੀ ਵੀ ਨਸ਼ੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।

ਫੋਟੋ - http://v.duta.us/8HIHggAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qjcGAwAA

📲 Get Bhatinda-Mansa News on Whatsapp 💬