ਮੌਤ ਦੀ ਬੁੱਕਲ 'ਚ ਰਹਿ ਕੇ ਜੀਵਨ ਤਲਾਸ਼ਦੇ ਲੋਕ

  |   Punjabnews

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਨਾਲ ਸਬੰਧਤ ਕੁਝ ਪਿੰਡਾਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਜਿਵੇਂ ਉਹ ਮੌਤ ਦੀ ਵਲਗਣ 'ਚ ਵੱਸੇ ਹੋਣ। ਕੁਝ ਪਿੰਡ ਦੋ ਪਾਸਿਆਂ ਤੋਂ ਅਤੇ ਕੁਝ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਵਿਚ ਘਿਰੇ ਹੋਏ ਹਨ। ਇਹ ਸਾਰਾ ਪਹਾੜੀ ਇਲਾਕਾ ਹੈ ਅਤੇ ਨਕਸ਼ਾ ਕੁਝ ਅਜਿਹਾ ਹੈ, ਜਿਸ 'ਚ ਭਾਰਤੀ ਪਿੰਡ ਨੀਵੇਂ ਥਾਵਾਂ 'ਤੇ ਹਨ, ਜਦੋਂਕਿ ਪਾਕਿਸਤਾਨ ਵੱਲ ਉੱਚੀਆਂ ਪਹਾੜੀਆਂ ਹਨ। ਪਹਾੜੀਆਂ ਅਤੇ ਰੁੱਖਾਂ 'ਚ ਘਿਰੇ ਇਸ ਇਲਾਕੇ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਨਾਗਾ ਫਾਇਰਿੰਗ ਕੀਤੀ ਜਾਂਦੀ ਹੈ। ਇਸ ਗੋਲੀਬਾਰੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਪਾਕਿਸਤਾਨੀ ਸਰਹੱਦ ਵੱਲੋਂ ਘੁਸਪੈਠ ਕਰਨ ਲਈ ਅੱਤਵਾਦੀ ਵੀ ਇਸ ਇਲਾਕੇ ਨੂੰ ਆਪਣੇ ਰਸਤੇ ਵਜੋਂ ਇਸਤੇਮਾਲ ਕਰਦੇ ਹਨ। ਪਹਾੜੀ ਖੇਤਰ 'ਚ ਤਾਰ-ਵਾੜ ਬਹੁਤੀ ਅਸਰਦਾਰ ਨਹੀਂ ਹੈ। ਕਈ ਜਗ੍ਹਾ ਤਾਂ ਇਹ ਤਾਰ-ਵਾੜ ਸਰਹੱਦ ਤੋਂ 2 ਕਿਲੋਮੀਟਰ ਪਿੱਛੇ ਲਗਾਈ ਗਈ ਹੈ ਅਤੇ ਇਸ ਦੇ ਅੰਦਰ ਵੀ ਕੁਝ ਭਾਰਤੀ ਪਿੰਡ ਹਨ, ਜਿਹੜੇ ਹਰ ਵੇਲੇ ਖਤਰੇ 'ਚ ਘਿਰੇ ਰਹਿੰਦੇ ਹਨ। ਇਥੋਂ ਦੇ ਨਾਗਰਿਕਾਂ ਨੂੰ ਆਪਣੀ ਜੀਵਨ ਗੱਡੀ ਚਲਾਉਣ ਲਈ ਭਾਰੀ ਖਤਰਿਆਂ 'ਚ ਹੀ ਰੋਜ਼ੀ-ਰੋਟੀ ਕਮਾਉਣ ਲਈ ਕੰਮ-ਕਾਰ ਕਰਨੇ ਪੈਂਦੇ ਹਨ। ਇਕ ਪਾਸੇ ਮੌਤ ਦਾ ਖੌਫ ਅਤੇ ਦੂਜੇ ਪਾਸੇ ਪੇਟ ਦੀ ਭੁੱਖ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹਰ ਘੜੀ ਸਖਤ ਸੰਘਰਸ਼ ਕਰਨਾ ਪੈਂਦਾ ਹੈ।...

ਫੋਟੋ - http://v.duta.us/fn5CxAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PGDceQAA

📲 Get Punjab News on Whatsapp 💬