ਮੰਦਰ ਪਾਰਕਿੰਗ ਨੁਮਾਇੰਦਿਆਂ ਵੱਲੋਂ ਸ਼ਰਧਾਲੂ ਨਾਲ ਕੁੱਟ-ਮਾਰ

  |   Patialanews

ਪਟਿਆਲਾ (ਜੋਸਨ)—ਅੱਜ ਇਥੇ ਸ਼੍ਰੀ ਕਾਲੀ ਮੰਦਰ ਵਿਖੇ ਪਾਰਕਿੰਗ ਨੁਮਾਇੰਦਿਆਂ ਵੱਲੋਂ ਇਕ ਸ਼ਰਧਾਲੂ ਨਾਲ ਕੁੱਟ-ਮਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਸਥਾਨਕ ਅਮਨ ਨਗਰ ਨਿਵਾਸੀ ਇਕ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼੍ਰੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਆਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮੰਦਰ ਪਾਰਕਿੰਗ ਵਿਚ ਆਪਣਾ ਮੋਟਰਸਾਈਕਲ ਖੜ੍ਹਾ ਕਰਨ ਲੱਗਾ ਤਾਂ ਪਰਚੀ ਚਿਪਕਾਉਣ ਪਿੱਛੇ ਪਾਰਕਿੰਗ ਦੇ ਨੁਮਾਇੰਦਿਆਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਨ੍ਹਾਂ ਖੁਦ ਮੇਰੇ ਮੋਟਰਸਾਈਕਲ 'ਤੇ ਲੱਗੀ ਪਰਚੀ ਉਤਾਰ ਕੇ ਮੈਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਟਰਸਾਈਕਲ 'ਤੇ ਚਿਪਕਾਈ ਪਰਚੀ ਲਿਆ ਕੇ ਦੇ, ਨਹੀਂ ਤਾਂ ਬਾਈਕ ਜ਼ਬਤ ਕਰ ਲਿਆ ਜਾਏਗਾ। ਇਸ ਤੋਂ ਬਾਅਦ ਪਾਰਕਿੰਗ ਨੁਮਾਇੰਦਿਆਂ ਨੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਸਾਰਾ ਮਾਮਲਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ। ਇਸ ਸਬੰਧੀ ਪੀੜਤ ਨੇ ਲਿਖਤੀ ਸ਼ਿਕਾਇਤ ਪੁਲਸ ਅਤੇ ਮੰਦਰ ਦਫ਼ਤਰ ਵਿਚ ਵੀ ਦਿੱਤੀ ਹੈ। ਕਾਰਵਾਈ ਜਾਰੀ ਹੈ।

ਫੋਟੋ - http://v.duta.us/m4zl1wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MKOBQgAA

📲 Get Patiala News on Whatsapp 💬