ਮਾਮਲਾ ਔਰਤਾਂ ਦੀ ਕੁੱਟ-ਮਾਰ ਕਰਨ ਦਾ, ਦੋਵਾਂ ਵਿਅਕਤੀਆਂ ਵਲੋਂ ਆਤਮ ਸਮਰਪਨ

  |   Faridkot-Muktsarnews

ਕੋਟਕਪੂਰਾ (ਨਰਿੰਦਰ) - ਸਥਾਨਕ ਸ਼ਹਿਰ ਦੇ ਮੁਹੱਲਾ ਚੋਪੜਿਆਂ ਵਾਲਾ ਬਾਗ ਦੀਆਂ ਦੋ ਔਰਤਾਂ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ਨਾਲ ਸਬੰਧਤ ਦੋਵਾਂ ਵਿਅਕਤੀਆਂ ਵੱਲੋਂ ਡੀ. ਐੱਸ. ਪੀ. ਕੋਟਕਪੂਰਾ ਸਾਹਮਣੇ ਆਤਮ ਸਮਰਪਨ ਕਰ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਦੀਆਂ ਵਸਨੀਕ ਔਰਤਾਂ ਰਾਣੀ ਪਤਨੀ ਵੀਰੂ ਸਿੰਘ ਅਤੇ ਉਸਦੀ ਗੁਆਂਢਣ ਸੋਨੀਆ ਦੀ ਸ਼ਹਿਰ ਨਿਵਾਸੀ ਸੁਖਦੇਵ ਸਿੰਘ ਅਤੇ ਜਸਵਿੰਦਰ ਸਿੰਘ ਨਾਂਅ ਦੇ ਵਿਅਕਤੀਆਂ ਨੇ ਦਿਨ-ਦਿਹਾੜੇ ਕੁੱਟ-ਮਾਰ ਕੀਤੀ ਸੀ ਅਤੇ ਇਸਦੀ ਵੀਡੀਓ ਸ਼ੋਸ਼ਲ ਮੀਡੀਏ 'ਤੇ ਵਾਇਰਲ ਹੋਣ ਉਪਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਟੀ ਪੁਲਸ ਸਟੇਸ਼ਨ ਕੋਟਕਪੂਰਾ ਦੀ ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।...

ਫੋਟੋ - http://v.duta.us/H4vPHAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hAibwgAA

📲 Get Faridkot-Muktsar News on Whatsapp 💬