ਵੱਖ-ਵੱਖ ਲੜਾਈ ਝਗੜਿਆਂ 'ਚ 2 ਜ਼ਖਮੀ, 19 ਨਾਮਜ਼ਦ

  |   Moganews

ਮੋਗਾ (ਆਜ਼ਾਦ)—ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਪੂਰਬੀ 'ਚ ਘਰ ਦੇ ਮੂਹਰੇ ਟਰੈਕਟਰ 'ਤੇ ਉੱਚੀ ਆਵਾਜ਼ ਤੋਂ ਡੈਕ ਲਾ ਕੇ ਜਾਣ ਤੋਂ ਰੋਕਣ ਦੇ ਮਾਮਲੇ ਨੂੰ ਲੈ ਕੇ ਹੋਏ ਲੜਾਈ-ਝਗੜੇ 'ਚ ਕੁਲਦੀਪ ਸਿੰਘ ਨਿਵਾਸੀ ਪਿੰਡ ਜਲਾਲਾਬਾਦ ਪੂਰਬੀ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਉਣਾ ਪਿਆ। ਇਸ ਸਬੰਧ 'ਚ ਧਰਮਕੋਟ ਪੁਲਸ ਵਲੋਂ ਤਰਸੇਮ ਸਿੰਘ, ਦੇਵ ਸਿੰਘ, ਗੁਰਪ੍ਰੀਤ ਸਿੰਘ, ਸੰਨੀ ਸਾਰੇ ਨਿਵਾਸੀ ਪਿੰਡ ਜਲਾਲਾਬਾਦ ਪੂਰਬੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਦੋਸ਼ੀ ਉਨ੍ਹਾਂ ਦੇ ਘਰ ਅੱਗੇ ਜਦੋਂ ਟਰੈਕਟਰ ਲੈ ਕੇ ਜਾਂਦਾ ਸੀ ਤਾਂ ਉਸ 'ਤੇ ਲੱਗੇ ਡੈਕ ਦੀ ਆਵਾਜ਼ ਉਚੀ ਕਰ ਕੇ ਲੰਘਦੇ ਸਨ। ਅਸੀਂ ਕਈ ਵਾਰ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ, ਇਸ ਗੱਲ ਨੂੰ ਲੈ ਕੇ ਉਹ ਸਾਡੇ ਨਾਲ ਰੰਜਿਸ਼ ਰੱਖਣ ਲੱਗਾ ਅਤੇ ਉਨ੍ਹਾਂ ਮੇਰੇ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਐਕਸਰੇ ਰਿਪੋਰਟ ਆਉਣ ਦੇ ਬਾਅਦ ਦੋਸ਼ੀਆਂ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ ਹੈ।ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।...

ਫੋਟੋ - http://v.duta.us/uKYo2wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-siroAAA

📲 Get Moga News on Whatsapp 💬