132 ਬੋਤਲਾਂ ਸ਼ਰਾਬ ਸਮੇਤ 4 ਦਬੋਚੇ

  |   Sangrur-Barnalanews

ਲਹਿਰਾਗਾਗਾ(ਗਰਗ) : ਥਾਣਾ ਸਿਟੀ ਲਹਿਰਾਗਾਗਾ ਦੇ ਇੰਚਾਰਜ ਜਗਰੂਪ ਸਿੰਘ ਦੀ ਯੋਗ ਅਗਵਾਈ ਹੇਠ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ 132 ਬੋਤਲਾਂ ਨਾਜਾਇਜ਼ ਸ਼ਰਾਬ ਫੜੀ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਡਾ. ਸੰਜੀਵ ਗਰਗ ਵਲੋਂ ਗੁਆਂਢੀ ਸੂਬੇ ਹਰਿਆਣਾ ਵਿਚੋਂ ਹੁੰਦੀ ਸ਼ਰਾਬ ਦੀ ਸਮੱਗਲਿੰਗ ਨੂੰ ਸਖ਼ਤੀ ਨਾਲ ਰੋਕਣ ਦੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਸਪੈਸ਼ਲ ਨਾਕੇਬੰਦੀ ਕਰ ਕੇ ਸਥਾਨਕ ਖਾਈ ਚੌਕ, ਜਾਖਲ ਚੌਕ, ਜਵਾਹਰ ਵਾਲਾ ਚੌਕ ਤੋਂ ਸ਼ੇਰਾ ਸਿੰਘ ਪੁੱਤਰ ਅਜੈਬ ਸਿੰਘ ਲਹਿਰਾਂ ਨੂੰ 48 ਬੋਤਲਾਂ, ਸਤਿੰਦਰ ਸਿੰਘ ਰਾਜ ਸਿੰਘ ਵਾਸੀ ਲਹਿਰਾਂ ਨੂੰ 36 ਬੋਤਲਾਂ , ਰਾਮਫਲ ਸਿੰਘ ਉਰਫ਼ ਕਾਲਾ ਪਿੰਡ ਗਾਗਾ ਨੂੰ 24 ਬੋਤਲਾਂ ਅਤੇ ਤਰਸੇਮ ਸਿੰਘ ਗਾਗਾ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।

ਫੋਟੋ - http://v.duta.us/BcHsgAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6iz8cAAA

📲 Get Sangrur-barnala News on Whatsapp 💬