15 ਸਾਲਾ ਲੜਕੇ ਦੀ ਕਰੰਟ ਲੱਗਣ ਨਾਲ ਮੌਤ

  |   Gurdaspurnews

ਡੇਰਾ ਬਾਬਾ ਨਾਨਕ (ਕੰਵਲਜੀਤ)— ਨਜ਼ਦੀਕੀ ਪਿੰਡ ਖੋਦੇਬੇਟ ਵਿਖੇ ਇਕ 15 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਗੁਰਸੇਵਕ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ ਤੇ ਉਸ ਦਾ ਲੜਕਾ ਗੁਰਸੇਵਕ ਸਿੰਘ ਰੋਟੀ ਲੈ ਕੇ ਖੇਤਾਂ ਨੂੰ ਆ ਰਿਹਾ ਸੀ, ਜਦ ਉਹ ਨਹਿਰ ਦੇ ਕੰਢੇ-ਕੰਢੇ ਆ ਰਿਹਾ ਸੀ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਣ ਮੱਥੇ ਅਤੇ ਕੰਨ 'ਤੇ ਕਰੰਟ ਲੱਗਣ ਕਾਰਨ ਉਹ ਡਿੱਗ ਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਦੋ ਲੜਕੇ ਅਤੇ ਇਕ ਲੜਕੀ ਹੈ ਅਤੇ ਮ੍ਰਿਤਕ ਗੁਰਸੇਵਕ ਸਿੰਘ ਵਿਚਕਾਰਲਾ ਬੱਚਾ ਸੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਰੰਧਾਵਾ ਵਿਚ +1 ਦਾ ਵਿਦਿਆਰਥੀ ਸੀ। ਮੌਕੇ ਪਹੁੰਚੇ 'ਤੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਲਾਸ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਸ. ਗੁਰਨਾਮ ਸਿੰਘ ਬਾਜਵਾ ਐੱਸ. ਡੀ. ਐੱਮÀ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਡੇਰਾ ਬਾਬਾ ਨਾਨਕ ਨਾਲ ਫੋਨੇ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੀ ਉਚਾਈ ਤਾਂ ਬਹੁਤ ਹੈ ਪਰੰਤੂ ਪਤਾ ਲੱਗਾ ਹੈ ਕਿ ਨਹਿਰ ਦੀ ਸਫਾਈ ਹੋਣ ਕਾਰਣ ਸਾਈਡਾਂ ਉਪਰ ਮਿੱਟੀ ਪਾਉਣ ਕਾਰਣ ਤਾਰਾਂ ਨੀਵੀਆਂ ਹੋ ਗਈਆਂ ਹਨ ਜਿਸ ਬਾਰੇ ਨਾ ਤਾਂ ਪਿੰਡ ਵਾਲਿਆਂ ਨੇ ਅਤੇ ਨਾ ਹੀ ਮਹਿਕਮਾ ਨਹਿਰ ਵਾਲਿਆਂ ਸਾਨੂੰ ਕੋਈ ਇਤਲਾਹ ਦਿੱਤੀ ਪਰ ਫਿਰ ਸਵੇਰੇ ਜਾ ਕੇ ਮੌਕਾ ਵੇਖਿਆ ਜਾਵੇਗਾ ਅਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।

ਫੋਟੋ - http://v.duta.us/RV4_sAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BWVAswAA

📲 Get Gurdaspur News on Whatsapp 💬