6 ਵਿਸ਼ਿਆਂ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ETT ਦੇ ਦਾਖਲੇ ਤੋਂ ਕੋਰੀ ਨਾਂਹ

  |   Firozepur-Fazilkanews

ਮੰਡੀ ਲਾਧੂਕਾ (ਜ. ਬ.) – ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਦਾ ਖਾਮਿਆਜ਼ਾ ਹਮੇਸ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਮਾਮਲਾ 'ਚ ਈ. ਟੀ. ਟੀ. ਵਿਚ ਦਾਖਲੇ ਨੂੰ ਲੈ ਕੇ 10ਵੀਂ ਜਮਾਤ 'ਚ ਐੱਨ. ਐੱਸ. ਕਿਊ. ਐੱਫ. ਸਕੀਮ ਅਧੀਨ ਚਲ ਰਹੇ 6 ਵਿਸ਼ਿਆਂ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਈ. ਟੀ. ਟੀ. ਦੇ ਦਾਖਲੇ ਤੋਂ ਕੋਰੀ ਨਾਂਹ ਕਰਨ ਦੇ ਰੂਪ 'ਚ ਸਾਹਮਣੇ ਆਇਆ ਹੈ । ਸੈਂਕੜੇ ਵਿਦਿਆਰਥੀ ਪਿਛਲੇ 5 ਸਾਲਾਂ ਤੋਂ ਐੱਨ. ਐੱਸ. ਕਿਊ. ਐੱਫ. ਸਕੀਮ ਅਧੀਨ ਹੈਲਪ ਐਂਡ ਕੇਅਰ ਬਿਊਟੀ ਐਂਡ ਵੈਲਨੈੱਸ, ਸਕਿਓਰਿਟੀ, ਟਰੈਵਲ ਐਂਡ ਟੂਰਿਜ਼ਮ ਵਰਗੇ 6 ਵਿਸ਼ੇ ਪੜ੍ਹ ਰਹੇ ਹਨ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਨੂੰ ਹਿੰਦੀ ਅਤੇ ਐੱਸ. ਐੱਸ. ਵਿਸ਼ੇ 'ਚੋਂ ਛੂਟ ਦਿੱਤੀ ਗਈ ਸੀ। ਇਸ ਸਕੀਮ ਦੇ ਦੋ ਬੈਂਚ 10+2 ਪਾਸ ਹੋ ਚੁੱਕੇ ਹਨ। ਇਹ ਸਕੀਮ 400 ਸਕੂਲਾਂ 'ਚ ਲਾਗੂ ਹੋ ਚੁੱਕੀ ਹੈ। ਪਿਛਲੇ ਸਾਲ ਤੋਂ ਸਿੱਖਿਆ ਵਿਭਾਗ ਨੇ ਫਿਜ਼ੀਕਲ ਜਾਂ ਫਿਰ ਐੱਨ. ਐੱਸ. ਕੇ. ਐੱਫ. ਦੇ ਵਿਸ਼ੇ ਪੜ੍ਹਨ ਦੇ ਹੁਕਮ ਜਾਰੀ ਕੀਤੇ ਹਨ ਪਰ ਪਿਛਲੇ 2 ਸਾਲਾਂ ਦੌਰਾਨ ਹਜ਼ਾਰਾਂ ਵਿਦਿਆਰਥੀ 12ਵੀਂ ਪਾਸ ਕਰ ਚੁੱਕੇ ਹਨ। ਉਸ ਸਮੇਂ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਸੀ ਕਿ ਹਿੰਦੀ ਅਤੇ ਐੱਸ. ਐੱਸ. ਦੀ ਥਾਂ ਵੋਕੇਸ਼ਨਲ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ।...

ਫੋਟੋ - http://v.duta.us/4my6yQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DHATtwAA

📲 Get Firozepur-Fazilka News on Whatsapp 💬