ਨਹਿਰ 'ਚੋਂ ਤੈਰਦੀ ਲਾਸ਼ ਮਿਲੀ

  |   Gurdaspurnews

ਦੀਨਾਨਗਰ (ਕਪੂਰ) : ਅਪਰਬਾਰੀ ਦੁਆਬ ਨਹਿਰ 'ਚ ਅੱਜ ਤੜਕਸਾਰ ਇਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਣ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਪੁਲਸ ਨੇ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ।

ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਕਾਹਲੋਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਅਪਰਬਾਰੀ ਦੁਆਬ ਨਹਿਰ 'ਚ ਧਮਰਾਈ ਪੁਲ ਕੋਲ ਇਕ ਲਾਸ਼ ਤੈਰ ਰਹੀ ਹੈ। ਉਸ ਸਮੇਂ ਏ. ਐੱਸ. ਆਈ. ਮੋਹਨ ਲਾਲ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨੂੰ ਬਾਹਰ ਕੱਢਿਆ, ਜੋ ਕਿ 40-45 ਸਾਲ ਦਾ ਵਿਅਕਤੀ ਸੀ। ਪੁਲਸ ਅਧਿਕਾਰੀ ਅਨੁਸਾਰ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ, ਜਿਸ ਕਾਰਣ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ 72 ਘੰਟੇ ਸ਼ਨਾਖਤ ਲਈ ਰੱਖਿਆ ਗਿਆ ਹੈ।

ਫੋਟੋ - http://v.duta.us/yM2Z2AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3Ct9dQAA

📲 Get Gurdaspur News on Whatsapp 💬