ਮੋਗਾ : ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ

  |   Punjabnews

ਮੋਗਾ: ਸ਼ਹਿਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਗੁਰਦੁਆਰਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਅਗਨ ਭੇਟ ਹੋ ਗਏ। ਹਾਲਾਂਕਿ ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪ੍ਰਾਇਮਰੀ ਇੰਨਵੈਸਟੀਗੇਸ਼ਨ 'ਚ ਪੁਲਸ ਨੇ ਪਾਇਆ ਕਿ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਹੈ। ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਦ ਇਹ ਸ਼ਾਰਟ ਸਰਕਟ ਹੋਇਆ ਤਾਂ ਉਸ ਸਮੇਂ ਨਾ ਤਾਂ ਗੁਰਦੁਆਰਾ ਸਾਹਿਬ 'ਚ ਕੰਮ ਕਰ ਰਹੇ ਗ੍ਰੰਥੀ ਮੌਜੂਦ ਸਨ ਤੇ ਨਾ ਹੀ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚਲ ਰਹੇ ਸਨ। ਹਾਲਾਂਕਿ ਮੌਕੇ 'ਤੇ ਐਸ. ਪੀ. ਐਚ. ਰਤਨ ਸਿੰਘ ਬਰਾੜ ਤੇ ਡੀ. ਐਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਦੇ ਨਾਲ ਕਾਫੀ ਪੁਲਸ ਬਲ ਤਾਇਨਾਤ ਸਨ। ਫਿਲਹਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਪੁਲਸ ਪੁੱਛਗਿੱਛ ਲਈ ਥਾਣਾ ਲੈ ਗਈ ਹੈ।

ਫੋਟੋ - http://v.duta.us/O5JTHAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PgnjLgAA

📲 Get Punjab News on Whatsapp 💬