ਮੋਸਟ ਵਾਂਟੇਡ ਬਦਮਾਸ਼ ਸੁਖਪ੍ਰੀਤ ਬੁੱਢਾ ਰੋਮਾਨੀਆ 'ਚ ਗ੍ਰਿਫਤਾਰ (ਵੀਡੀਓ)

  |   Punjabnews

ਚੰਡੀਗੜ੍ਹ (ਐੱਚ. ਐੱਸ. ਜੱਸੋਵਾਲ) : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੁਲਸ ਨੂੰ ਲੋੜੀਂਦੇ ਖਤਰਨਾਕ ਬਦਮਾਸ਼ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਰੋਮਾਨੀਆ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ 'ਮੋਸਟ ਵਾਂਟੇਡ' ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਰੋਮਾਨੀਆ ਦੇਸ਼ ਵਿਚ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 'ਪੰਜਾਬ ਪੁਲਸ ਨੇ ਦਰਅਸਲ 'ਇੰਟਰਪੋਲ' ਤੱਕ ਪਹੁੰਚ ਕਰ ਕੇ 'ਬੁੱਢਾ' ਬਾਰੇ ਜਾਣਕਾਰੀ ਉਸ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਸੀ. ਬੀ. ਆਈ. ਤੱਕ ਪਹੁੰਚ ਕੀਤੀ ਗਈ ਸੀ ਕਿਉਂਕਿ ਭਾਰਤ ਵੱਲੋਂ ਸੀ. ਬੀ. ਆਈ. ਹੀ ਇੰਟਰਪੋਲ ਨਾਲ ਸਿੱਧੀ ਗੱਲਬਾਤ ਕਰਦੀ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਉੱਚ–ਪੱਧਰੀ ਸੂਤਰਾਂ ਤੋਂ ਸਿਰਫ਼ ਇਹੋ ਖ਼ਬਰ ਮਿਲੀ ਹੈ ਕਿ ਬਦਮਾਸ਼ ਸੁਖਪ੍ਰੀਤ ਸਿੰਘ ਬੁੱਢਾ ਨੂੰ ਚਾਰ–ਪੰਜ ਦਿਨ ਪਹਿਲਾਂ ਰੋਮਾਨੀਆ ਦੇ ਇਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਇੰਟਰਪੋਲ ਦੇ ਅਧਿਕਾਰੀ ਪੰਜਾਬ ਪੁਲਸ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਦੇ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਹਾਲੇ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਦੇ ਪੂਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/vB5LqAAA

📲 Get Punjab News on Whatsapp 💬