ਮੀਂਹ ਕਾਰਨ 25 ਸਾਲ ਪੁਰਾਣਾ ਬੰਦ ਪਿਆ ਮਕਾਨ ਡਿੱਗਾ

  |   Jalandharnews

ਜਲੰਧਰ (ਸੋਨੂੰ) : ਜਲੰਧਰ 'ਚ ਲਗਾਤਾਰ ਹੋ ਪੈ ਰਹੇ ਮੀਂਹ ਕਾਰਨ ਪੱਕਾ ਬਾਘ ਮੁਹੱਲੇ 'ਚ 25 ਸਾਲ ਪੁਰਾਣਾ ਬੰਦ ਪਿਆ ਮਕਾਨ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਰੋਹਿਤ ਨੇ ਦੱਸਿਆ ਕਿ ਇਹ ਮਕਾਨ ਪਿਛਲੇ ਕਈ ਸਾਲਾ ਤੋਂ ਬੰਦ ਪਿਆ ਸੀ ਤੇ ਅੱਜ ਮੀਂਹ ਕਾਰਨ ਡਿੱਗ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮਕਾਨ ਮਾਲਕ ਨੂੰ ਕਿਹਾ ਸੀ ਕਿ ਇਸ ਰਿਪੇਅਰ ਕਰਵਾਏ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਅੱਜ ਵੀ ਮਕਾਨ ਮਾਲਕ ਡਿੱਗਿਆ ਹੋਇਆ ਮਕਾਨ ਦੇਖ ਕੇ ਵਾਪਸ ਚਲੇ ਗਏ, ਜਿਸ ਦੇ ਚੱਲਦਿਆਂ ਮੁਹੱਲਾ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਸਬੰਧੀ ਜਦੋਂ ਮਕਾਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜ ਦਿੱਤਾ ਤੇ ਮੌਕੇ 'ਤੇ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ।

ਫੋਟੋ - http://v.duta.us/G1nxtAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fnyapwAA

📲 Get Jalandhar News on Whatsapp 💬