ਮੀਂਹ ਦੇ ਪਾਣੀ 'ਚ ਡੁੱਬਾ ਨਾਭਾ ਦਾ ਸਰਕਾਰੀ ਰੈਸਟ ਰਾਊਸ (ਵੀਡੀਓ)

  |   Patialanews

ਨਾਭਾ (ਰਾਹੁਲ)—ਪੰਜਾਬ 'ਚ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਹਾਈ ਅਲਰਟ ਦੇ ਕਾਰਨ ਨਾਭਾ ਸ਼ਹਿਰ ਵਿਖੇ ਕਈ ਘੰਟਿਆਂ ਤੋ ਪੈ ਰਹੀ ਬਾਰਿਸ਼ ਨੇ ਕਈ ਸਰਕਾਰੀ ਅਦਾਰੇ ਅਤੇ ਘਰਾਂ 'ਚ ਪਾਣੀ ਦੇ ਵੜ ਜਾਣ ਨਾਲ ਲੱਖਾਂ ਰੁਪਏ ਦਾ ਸਾਮਾਨ ਖਰਾਬ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਰੈਸਟ ਹਾਊਸ 'ਚ 4 ਤੋ 5 ਫੁੱਟ ਤੱਕ ਪਾਣੀ ਨੇ ਸਾਰਾ ਸਾਮਾਨ ਖਰਾਬ ਕਰ ਦਿੱਤਾ ਹੈ। ਨਾਭਾ ਦੇ ਸਰਕਾਰੀ ਰੈਸਟ ਹਾਊਸ ਦੇ ਕਰੀਬ 4 ਕਮਰਿਆਂ 'ਚ ਸਾਰਾ ਸਾਮਾਨ ਪਾਣੀ 'ਚ ਤੈਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪਿੰਡਾਂ 'ਚ ਵੀ ਮੀਂਹ ਦੇ ਪਾਣੀ ਨੇ ਘਰਾਂ ਵਿਚ ਤਬਾਹੀ ਮਚਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਹਿਰ 'ਚ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਪਿੰਡਾ 'ਚ ਵੀ ਮੀਂਹ ਦੇ ਪਾਣੀ ਦਾ ਇਹੋ ਹੀ ਆਲਮ ਹੈ। ਇੱਥੇ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਘਰਾਂ 'ਚ ਜਾ ਪਹੁੰਚਾ ਗਿਆ ਹੈ।...

ਫੋਟੋ - http://v.duta.us/DVqurwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tmeMLAAA

📲 Get Patiala News on Whatsapp 💬