ਲੜਕੀਆਂ ਨੂੰ ਅਗਵਾ ਕਰ ਕੇ ਅਸ਼ਲੀਲ ਵੀਡੀਓਜ਼ ਬਣਾਉਣ ਦੇ ਦੋਸ਼ 'ਚ ਪਤੀ-ਪਤਨੀ ਗ੍ਰਿਫਤਾਰ

  |   Gurdaspurnews

ਗੁਰਦਾਸਪੁਰ/ਰਾਵਲਪਿੰਡੀ (ਵਿਨੋਦ) : ਲਗਭਗ 45 ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਉਣ ਅਤੇ ਫੋਟੋ ਤਿਆਰ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਨੂੰ ਰਾਵਲਪਿੰਡੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਰਾਵਲਪਿੰਡੀ ਵਾਸੀ ਇਕ ਪਤੀ-ਪਤਨੀ ਹਨੀਫ ਖਾਨ ਅਤੇ ਸਾਹਿਰਾ ਖਾਨ ਨੇ 2 ਸਾਲ ਪਹਿਲਾਂ ਹੀ ਵਿਆਹ ਕੀਤਾ ਸੀ ਪਰ ਵਿਆਹ ਦੇ ਬਾਅਦ ਜਲਦੀ ਹੀ ਉਨ੍ਹਾਂ ਨੇ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੀ ਵੀ ਵੀਡੀਓ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਮਾਮਲੇ 'ਚ ਪਤੀ-ਲੜਕੀ ਨਾਲ ਜਬਰ-ਜ਼ਨਾਹ ਕਰਦਾ ਸੀ ਅਤੇ ਉਸ ਦੀ ਪਤਨੀ ਸਾਹਿਰਾ ਖਾਨ ਵੀਡੀਓਗ੍ਰਾਫੀ ਕਰਦੀ ਸੀ। ਇਸ ਗੱਲ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦ ਗਾਡਨ ਕਾਲਜ ਦੀ ਐੱਮ. ਐੱਸ. ਸੀ. ਦੀ ਇਕ ਵਿਦਿਆਰਥਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਹ ਕਾਲਜ ਤੋਂ ਵਾਪਸ ਘਰ ਜਾ ਰਹੀ ਸੀ ਤਾਂ ਰਸਤੇ 'ਚ ਇਕ ਬੁਰਕਾ ਪਾਈ ਔਰਤ, ਜਿਸ ਨੇ ਆਪਣੇ ਆਪ ਨੂੰ ਕਾਲਜ ਦੀ ਵਿਦਿਆਰਥਣ ਦੱਸਿਆ ਉਸ ਦੇ ਨਾਲ-ਨਾਲ ਚੱਲਣ ਲੱਗੀ। ਕੁਝ ਦੂਰ ਜਾਣ 'ਤੇ ਜਿਵੇਂ ਹੀ ਸੁੰਨਸਾਨ ਰਸਤਾ ਆਇਆ ਤਾਂ ਪਿੱਛੇ ਤੋਂ ਆ ਰਹੀ ਇਕ ਕਾਰ 'ਚ ਉਕਤ ਔਰਤ ਨੇ ਉਸ ਨੂੰ ਜ਼ਬਰਦਸਤੀ ਬਿਠਾ ਲਿਆ ਅਤੇ ਇਕ ਘਰ 'ਚ ਲਿਜਾ ਕੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਔਰਤ ਨੇ ਉਸ ਦਾ ਵੀਡੀਓ ਬਣਾਈ ਅਤੇ ਫੋਟੋ ਖਿੱਚੀ। ਇਸ ਘਟਨਾ ਦੇ ਬਾਅਦ ਉਸ ਨੇ ਇਹ ਧਮਕੀ ਦੇ ਕੇ ਮੁਕਤ ਕੀਤਾ ਗਿਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ।...

ਫੋਟੋ - http://v.duta.us/Vc22EQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3oRgRAAA

📲 Get Gurdaspur News on Whatsapp 💬