ਸੋਨੇ ਦੇ ਲੈਣ-ਦੇਣ ਸਬੰਧੀ ਗੁਰੂ ਬਾਜ਼ਾਰ ਕੋਲ ਚੱਲੀ ਗੋਲੀ

  |   Punjabnews

ਅੰਮ੍ਰਿਤਸਰ (ਸਫਰ, ਗੁਰਪ੍ਰੀਤ) : ਸੋਨੇ ਦੇ ਲੈਣ-ਦੇਣ 'ਚ ਦੁਪਹਿਰ ਬਾਅਦ ਗੁਰੂ ਬਾਜ਼ਾਰ ਕੋਲ ਕਾਠੀਆਂ ਵਾਲੇ ਬਾਜ਼ਾਰ 'ਚ ਗੋਲੀ ਚੱਲਣ ਨਾਲ 'ਸੋਨਾ ਬਾਜ਼ਾਰ' 'ਚ ਦਹਿਸ਼ਤ ਫੈਲ ਗਈ। ਖਬਰ ਮਿਲਦੇ ਹੀ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ। ਗੋਲੀ ਚਲਾਉਣ ਵਾਲੇ ਦੋਸ਼ੀ ਮੌਕੇ ਤੋਂ ਭੱਜ ਗਏ ਸਨ। ਪੁਲਸ ਸ਼ਿਕਾਇਤਕਰਤਾ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਖਬਰ ਲਿਖੇ ਜਾਣ ਤੱਕ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰਨ 'ਚ ਜੁਟੀ ਹੋਈ ਸੀ। ਗੋਲੀ ਚਲਾਉਣ ਦਾ ਦੋਸ਼ ਦੋਵਾਂ ਧਿਰਾਂ ਵੱਲੋਂ ਲਾਇਆ ਜਾ ਰਿਹਾ ਹੈ, ਕੁਲ 11 ਗੋਲੀਆਂ ਚੱਲਣ ਦੀ ਖਬਰ ਹੈ।

ਜਾਣਕਾਰੀ ਅਨੁਸਾਰ ਗੁਰੂ ਬਾਜ਼ਾਰ ਕੋਲ ਕਾਠੀਆਂ ਵਾਲਾ ਬਾਜ਼ਾਰ 'ਚ ਸੋਨੇ ਦੇ ਗਹਿਣੇ ਵੇਚਣ ਵਾਲੇ ਬਾਰਡਰ ਸਿੰਘ 'ਤੇ ਮਨਦੀਪ ਸਿੰਘ ਅਤੇ ਤਰਲੋਚਨ ਸਿੰਘ ਵਾਸੀ ਭਗਤਾਂਵਾਲਾ ਨੇ ਆਪਣੇ 3-4 ਸਾਥੀਆਂ ਨਾਲ ਮਿਲ ਕੇ ਹਮਲਾ ਬੋਲ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਹਵਾ 'ਚ 11 ਫਾਇਰ ਕੀਤੇ। ਗੋਲੀ ਦੀ ਆਵਾਜ਼ ਸੁਣਦੇ ਹੀ ਬਾਜ਼ਾਰ 'ਚ ਦਹਿਸ਼ਤ ਫੈਲ ਗਈ। ਆਸ-ਪਾਸ ਦੀਆਂ ਦੁਕਾਨਾਂ ਬੰਦ ਗਈਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਬਾਜ਼ਾਰ 'ਚ ਪਹਿਰਾ ਬਿਠਾ ਦਿੱਤਾ ਹੈ।...

ਫੋਟੋ - http://v.duta.us/cCie1gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UuaI8gAA

📲 Get Punjab News on Whatsapp 💬