ਸਿਰਸਾ 3000 ਬੱਚਿਆਂ ਦਾ ਭਵਿੱਖ ਬਚਾਉਣ ਦੀ ਜਗ੍ਹਾ ਕਲੱਬ ਨੂੰ ਬਚਾਉਣ ਲਈ ਉਤਾਵਲੇ ਕਿਉਂ : ਜੀ. ਕੇ.

  |   Jalandharnews

ਜਲੰਧਰ (ਚਾਵਲਾ)— ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਦੇ ਕਲੱਬ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਨੂੰ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਝੂਠਾ ਕਰਾਰ ਦਿੱਤਾ ਹੈ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜੀ. ਕੇ. ਨੇ ਸਿਰਸਾ ਵੱਲੋਂ ਵਿਰੋਧੀ ਦਲਾਂ ਦੇ ਨੇਤਾਵਾਂ ਦੇ ਖਿਲਾਫ ਕੀਤੀ ਜਾਂਦੀ ਬਿਆਨਬਾਜ਼ੀ ਨੂੰ ਬਿਨਾਂ ਤੱਥਾਂ ਦੇ ਪ੍ਰਚਾਰ ਕਰਨ ਦੀ ਸਿਰਸਾ ਦੀ ਆਦਤ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਵੀ ਆਪਣੇ ਲੰਬੇ ਰਾਜਨੀਤਕ ਜੀਵਨ ਦੇ ਦੌਰਾਨ ਮੈਂ ਬਿਨਾਂ ਤੱਥਾਂ ਦੇ ਕੁਝ ਨਹੀਂ ਬੋਲਿਆ।

ਉਨ੍ਹਾਂ ਨੇ ਕਿਹਾ ਕਿ ਬਸੰਤ ਵਿਹਾਰ ਸਕੂਲ 'ਚ ਕਲੱਬ ਖੋਲ੍ਹਣ ਦੀ ਮੈਂ ਜਾਂ ਕਮੇਟੀ ਦੇ ਅੰਤ੍ਰਿੰਗ ਬੋਰਡ ਅਤੇ ਜਨਰਲ ਹਾਊਸ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਜੇਕਰ ਸਿਰਸਾ ਦੇ ਕੋਲ ਕਲੱਬ ਨੂੰ ਜਗ੍ਹਾ ਦੇਣ ਦਾ ਕਰਾਰ ਹੈ ਤਾਂ ਮੈਨੂੰ ਵੀ ਉਸ ਕਰਾਰ ਦੇ ਦਰਸ਼ਨ ਜ਼ਰੂਰ ਕਰਵਾਉਣ। ਸਿਰਸਾ ਦੇ ਉੱਤੇ ਜ਼ਮੀਨਾਂ 'ਤੇ ਕਬਜ਼ਾ ਕਰਨ ਸਮੇਤ ਕਈ ਦੋਸ਼ਾਂ 'ਚ ਕੇਸ ਚੱਲ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿਰਸਾ ਨੂੰ ਕਰਾਰ ਅਤੇ ਬੇਨਤੀ ਪੱਤਰ ਵਿਚ ਫਰਕ ਦਾ ਹੁਣ ਤੱਕ ਪਤਾ ਨਹੀਂ ਹੈ। ਲਾਈਫ ਸਟਾਈਲ ਕੰਪਨੀ ਵੱਲੋਂ ਸਵਿਮਿੰਗ ਪੂਲ ਲਈ 8 ਅਪ੍ਰੈਲ 2015 ਨੂੰ ਕਮੇਟੀ ਨੂੰ ਦਿੱਤੇ ਗਏ ਬੇਨਤੀ ਪੱਤਰ ਵਿਚ ਕੰਪਨੀ ਦੇ ਨਿਰਦੇਸ਼ਕ ਅਤੇ ਸਿਰਸਾ ਦੇ ਖਾਸ ਮਿੱਤਰ ਪਰਵੀਨ ਚੁਘ ਕਮੇਟੀ ਨੂੰ ਪਾਣੀ ਅਤੇ ਬਿਜਲੀ ਦਾ ਵੱਖਰਾ ਕੁਨੈਕਸ਼ਨ ਦੇਣ ਦੀ ਮੰਗ ਕਰ ਰਹੇ ਹਨ।, ਜਿਸ ਉੱਤੇ ਸਿਰਸਾ ਆਪਣੇ-ਆਪ ਹੀ ਮਨਜ਼ੂਰੀ ਲਿਖ ਕੇ ਮੈਨੂੰ ਪੱਤਰ ਭੇਜਦੇ ਹਨ, ਜਿਸ ਉੱਤੇ ਮੈਂ ਸਵਾਲ ਕਰਦਾ ਹਾਂ ਕਿ ਜੇਕਰ ਸਿਰਸਾ ਨੇ ਮਨਜ਼ੂਰੀ ਦੇ ਹੀ ਦਿੱਤੀ ਤਾਂ ਮੈਨੂੰ ਕਿਉਂ ਭੇਜਿਆ, ਤਾਂ ਦੱਸਿਆ ਜਾਂਦਾ ਹੈ ਕਿ ਉੱਤੋਂ ਆਦੇਸ਼ ਹੈ, ਤੁਸੀਂ ਦਸਤਖਤ ਕਰ ਦੇਵੋ।...

ਫੋਟੋ - http://v.duta.us/ExBxEwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bh638gAA

📲 Get Jalandhar News on Whatsapp 💬