ਸ੍ਰੀ ਅਨੰਦਪੁਰ ਸਾਹਿਬ: ਪਹਾੜਾਂ ਦੀ ਮਿੱਟੀ ਵਹਿ ਜਾਣ ਕਾਰਨ ਮੁੱਖ ਮਾਰਗ ਬੰਦ

  |   Ropar-Nawanshaharnews

ਸ੍ਰੀ ਅਨੰਦਪੁਰ ਸਾਹਿਬ (ਚੌਟਾਲਾ) - ਸ੍ਰੀ ਅਨੰਦਪੁਰ ਸਾਹਿਬ ਬੰਗਾ ਮੁੱਖ ਮਾਰਗ 'ਤੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਕਾਰਨ ਪਹਾੜਾਂ ਦੀ ਮਿੱਟੀ ਵਹਿ ਕੇ ਮੁੱਖ ਮਾਰਗਾਂ 'ਤੇ ਇਕੱਠੀ ਹੋ ਗਈ ਹੈ, ਜਿਸ ਕਾਰਨ ਉਕਤ ਮਾਰਗ ਬੰਦ ਹੋ ਚੁੱਕਾ ਹੈ। ਰਾਸ਼ਟਰੀ ਮਾਰਗ ਬੰਦ ਹੋ ਜਾਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਸ ਮਾਰਗ ਤੋਂ ਹੀ ਲੋਕ ਸ਼੍ਰੀ ਨੈਨਾ ਦੇਵੀ ਮੰਦਰ, ਖਾਲਸਾ ਦੀ ਭੂਮੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਜਾਂਦੇ ਹਨ। ਮਾਰਗ ਬੰਦ ਹੋਣ ਕਾਰਨ ਲੋਕਾਂ ਨੂੰ ਰਾਸਤੇ ਬਦਲਣੇ ਪੈ ਰਹੇ ਹਨ। ਲੋਕ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਬੜੀ ਮੁਸ਼ਕਿਲ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਰਹੇ ਹਨ।

ਫੋਟੋ - http://v.duta.us/HnekyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cIqyBgAA

📲 Get Ropar-Nawanshahar News on Whatsapp 💬