ਸੋਸ਼ਲ ਮੀਡੀਆ 'ਤੇ ਲੋਕਾਂ ਦੀ ਵਾਹ-ਵਾਹ ਬਟੋਰ ਰਹੇ ਨੇ DC ਚੰਦਰ ਗੈਂਦ

  |   Firozepur-Fazilkanews

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਅੱਜ ਕੱਲ ਲੱਖਾਂ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਚਹੇਤੇ ਬਣ ਗਏ ਹਨ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਦੇ ਫੇਸਬੁੱਕ 'ਤੇ ਬਣਾਏ ਗਏ 'ਆਈ. ਏ. ਐੱਸ. ਚੰਦਰ ਗੈਂਦ ਫੈਨ ਕਲੱਬ' ਪੇਜ਼ ਦੇ ਨਾਲ 2700 ਤੋਂ ਜ਼ਿਆਦਾ ਫੈਨਜ਼ ਜੁੜ ਗਏ ਹਨ। ਇਸ ਪੇਜ਼ 'ਤੇ ਜੇਕਰ ਜ਼ਿਲਾ ਫਿਰੋਜ਼ਪੁਰ ਦਾ ਕੋਈ ਵਿਅਕਤੀ ਆਪਣੀ ਕੋਈ ਮੁਸ਼ਕਲ ਪਾ ਦਿੰਦਾ ਹੈ ਤਾਂ ਡੀ.ਸੀ. ਵਲੋਂ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ, ਜਿਸ ਦਾ ਹੱਲ ਕਰਕੇ ਜਨਤਕ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਇਸ ਪੇਜ਼ 'ਤੇ ਡੀ.ਸੀ. ਫਿਰੋਜ਼ਪੁਰ ਨੂੰ ਕਰੀਬ 3 ਹਜ਼ਾਰ ਲਾਈਕ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ। ਡੀ.ਸੀ. ਨੇ ਕੁਝ ਦਿਨ ਪਹਿਲਾਂ ਇਹ ਹੁਕਮ ਜਾਰੀ ਕੀਤਾ ਸੀ ਕਿ ਜੇਕਰ ਕੋਈ ਵਿਅਕਤੀ ਅਸਲਾ ਲਾਇਸੈਂਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ 10 ਬੂਟੇ ਲਾਉਣਗੇ ਹੋਣਗੇ। ਡੀ.ਸੀ. ਦੇ ਇਸ ਹੁਕਮ ਦੀ ਦੇਸ਼-ਵਿਦੇਸ਼ 'ਚ ਭਰਪੂਰ ਪ੍ਰਸ਼ੰਸਾ ਹੋਈ ਹੈ ਅਤੇ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸਬੰਧ 'ਚ ਵਿਸ਼ੇਸ਼ ਟਵੀਟ ਕਰਕੇ ਚੰਦਰ ਗੈਂਦ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਡੀ.ਸੀ. ਨੂੰ ਕਹਿਣਗੇ ਕਿ ਉਹ ਵੀ ਆਪਣੇ-ਆਪਣੇ ਜ਼ਿਲੇ 'ਚ ਅਜਿਹੇ ਹੁਕਮ ਲਾਗੂ ਕਰਨ।...

ਫੋਟੋ - http://v.duta.us/kfuLcwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HmGfSwAA

📲 Get Firozepur-Fazilka News on Whatsapp 💬