Punjabi Version

  |   Golden Temple Hukamnama

Ang: 645

ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਹੰਗਤਾ ਦੇ ਸੰਦੇਹ ਨੇ ਗੁੰਮਰਾਹ ਕੀਤਾ ਹੋਇਆ ਹੈ। ਗੁਰਾਂ ਦੀ ਦਇਆ ਦੁਆਰਾ ਰੱਬ ਦਾ ਡਰ ਪ੍ਰਾਪਤ ਹੁੰਦਾ ਹੈ ਅਤੇ ਪਰਮ ਚੰਗੇ ਭਾਗਾਂ ਦੁਆਰਾ ਰੱਬ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ। ਜਦ ਸਾਈਂ ਦਾ ਡਰ ਪ੍ਰਾਪਤ ਹੋ ਜਾਂਦਾ ਹੈ, ਤਾਂ ਮਨ ਕਾਬੂ ਆ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਹੰਗਤਾ ਸੜ ਬਲ ਜਾਂਦੀ ਹੈ। ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ। ਸੱਚੇ ਗੁਰਾਂ ਨੂੰ ਮਿਲ ਕੇ ਪ੍ਰਾਣੀ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸੁੱਖ ਅੰਦਰ ਲੀਨ ਹੋ ਜਾਂਦਾ ਹੈ। ਪਉੜੀ। ਪਾਤਿਸ਼ਾਹਾਂ ਅਤੇ ਰਾਜਿਆਂ ਦੀਆਂ ਇਹ ਰੰਗ ਰਲੀਆਂ ਚਾਰ ਦਿਹਾੜਿਆਂ ਲਈ ਸੁੰਦਰ ਜਾਪਦੀਆਂ ਹਨ। ਧਨ-ਦੌਲਤ ਦੀਆਂ ਇਹ ਬਹਾਰਾਂ ਕਸੁੰਭੇ ਦੇ ਫੁਲ ਦੇ ਰੰਗ ਵਰਗੀਆਂ ਹਨ ਜੋ ਇਕ ਮੁਹਤ ਵਿੱਚ ਉਡੱਪੁੱਡ ਜਾਂਦਾ ਹੈ। ਮਾਇਆ ਚੱਲਦਿਆਂ ਆਦਮੀ ਦੇ ਨਾਲ ਨਹੀਂ ਜਾਂਦੀ। ਉਹ ਗੁਨਾਹਾਂ ਦਾ ਭਾਰ ਆਪਣੇ ਸਿਰ ਉਤੇ ਚੁੱਕ ਕੇ ਲੈ ਜਾਂਦਾ ਹੈ। ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ। ਉਹ ਵਕਤ, ਮੁੜ ਕੇ ਉਸ ਦੇ ਹੱਥ ਨਹੀਂ ਆਉਂਦਾ ਅਤੇ ਉਹ ਆਖਿਰ ਨੂੰ ਅਫਸੋਸ ਕਰਦਾ ਹੈ। ਸਲੋਕ ਤੀਜੀ ਪਾਤਿਸ਼ਾਹੀ। ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ, ਉਹ ਨਰੜੇ ਹੋਏ ਕਸ਼ਟ ਉਠਾਉਂਦੇ ਹਨ। ਮੁੜ ਮੁੜ ਕੇ ਉਹ ਜੰਮਦੇ ਹਨ ਤੇ ਮਰਦੇ ਹਨ ਅਤੇ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦੇ। ਉਨ੍ਹਾਂ ਦਾ ਸੰਦੇਹ (ਸੰਸੇ) ਦੀ ਬੀਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ। ਨਾਨਕ, ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ। ਤੀਜੀ ਪਾਤਿਸ਼ਾਹੀ। ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿੰਦੇ ਹਨ, ਉਨ੍ਹਾਂ ਨੂੰ ਪਨਾਹ ਦੀ ਕੋਈ ਥਾਂ ਜਾਂ ਜਗ੍ਹਾ ਨਹੀਂ ਮਿਲਦੀ। ਉਹ ਬਦਚਲਣ ਤੇ ਮੰਦੀ ਸ਼ੁਹਰਤ ਵਾਲੀ ਛੱਡੀ ਹੋਈ ਤੀਵੀ ਦੀ ਤਰ੍ਹਾਂ ਦੁਆਰੇ ਦੁਆਰੇ ਭਟਕਦੇ ਫਿਰਦੇ ਹਨ। ਨਾਨਕ, ਪਵਿੱਤ੍ਰ ਪੁਰਸ਼ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ, ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਹਨ। ਪਉੜੀ। ਜਿਹੜੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੱਚੇ ਸੁਆਮੀ (ਪ੍ਰੂਭੂ) ਦੀ ਸੇਵਾ ਕਰਦੇ ਹਨ, ਉਹ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਜਿਹੜੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਮੌਤ ਦਾ ਦੂਤ ਉਨ੍ਹਾਂ ਤੋਂ ਪਰੇ ਹੱਟ ਜਾਂਦਾ ਹੈ। ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹ ਇਜ਼ਤ ਆਬਰੂ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦੇ ਹਨ। ਕੇਵਲ ਓਹੀ ਪੁਰਸ਼ ਤੇਰੀ ਘਾਲ ਕਮਾਉਂਦੇ ਹਨ, ਹੇ ਵਾਹਿਗੁਰੂ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ। ਮੇਰੇ ਪ੍ਰੀਤਮਾ! ਮੈਂ ਸਦੀਵ ਹੀ ਤੇਰਾ ਜੱਸ ਗਾਉਂਦਾ ਹਾਂ। ਗੁਰਾਂ ਦੇ ਰਾਹੀਂ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ। ਸਲੋਕ ਤੀਜੀ ਪਾਤਿਸ਼ਾਹੀ। ਥਾਲ ਅੰਦਰ ਤਿੰਨ ਚੀਜ਼ਾਂ, ਸਤਿ, ਸੰਤੋਖ ਅਤੇ ਸਿਮਰਨ ਪਾਈਆਂ ਹੋਈਆਂ ਹਨ। ਇਹ ਸੁਆਮੀ ਦਾ ਸ੍ਰੇਸ਼ਟ ਅੰਮ੍ਰਿਤ ਖਾਣਾ ਹੈ। ਜਿਸ ਨੂੰ ਖਾਣ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦਾ ਹੈ। ਇਹ ਖਾਣਾ ਬੜੀ ਮੁਸ਼ਕਿਲ ਨਾਲ ਹੱਥ ਲੱਗਦਾ ਹੈ, ਹੇ ਸੰਤੋ! ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਇਹ ਪਾਇਆ ਜਾਂਦਾ ਹੈ। ਪ੍ਰਭੂ ਦੇ ਨਾਮ ਦੀ ਇਸ ਬੁਝਾਰਤ ਨੂੰ ਆਪਾਂ ਆਪਣੇ ਹਿਰਦਿਉ ਕਿਉਂ ਬਾਹਰ ਕਰੀਏ? ਆਪਾਂ ਨੂੰ ਹਮੇਸ਼ਾਂ ਇਸ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ। ਇਹ ਮਸਲਾ ਸਤਿਗੁਰਾਂ ਨੇ ਪਾਇਆ ਹੈ। ਇਸ ਦਾ ਹੱਲ ਗੁਰੂ ਦੇ ਸਿੱਖਾਂ ਨੇ ਖੋਜ ਭਾਲ ਮਗਰੋਂ ਲੱਭ ਲਿਆ ਹੈ। ਨਾਨਕ, ਜਿਸ ਨੂੰ ਗੁਰੂ ਜੀ ਦਰਸਾਉਂਦੇ ਹਨ, ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਕਰੜੀ ਸੇਵਾ ਰਾਹੀਂ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ। ਤੀਜੀ ਪਾਤਿਸ਼ਾਹੀ। ਜਿਨ੍ਹਾਂ ਨੂੰ ਆਦੀ ਪ੍ਰਭੂ ਮਿਲਾਉਂਦਾ ਹੈ, ਉਹ ਉਸ ਨਾਲ ਮਿਲੇ ਰਹਿੰਦੇ ਹਨ। ਉਹ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ। ਜਿਨ੍ਹਾਂ ਨੂੰ ਖੁਦ ਸਾਈਂ ਵਿਛੋੜਦਾ ਹੈ, ਉਹ ਉਸ ਨਾਲੋਂ ਵਿਛੜੇ ਰਹਿੰਦੇ ਹਨ। ਦਵੈਤ-ਭਾਵ ਦੇ ਰਾਹੀਂ ਉਹ ਬਰਬਾਦ ਹੋ ਜਾਂਦੇ ਹਨ। ਨਾਨਕ, ਹਰੀ ਦੀ ਮਿਹਰ ਬਾਝੋਂ ਕੀ ਪ੍ਰਾਪਤ ਹੋ ਸਕਦਾ ਹੈ? ਪ੍ਰਾਣੀ ਉਹੀ ਕੁਛ ਕਮਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਪਉੜੀ। ਇਕੱਠੀਆਂ ਬੈਠ ਕੇ ਗਾਉਣ ਵਾਲੀਆਂ ਸਹੇਲੀਆਂ (ਗੁਰਮੁੱਖ ਲੋਕ) ਪ੍ਰਭੂ ਦੀ ਕੀਰਤੀ ਗਾਉਂਦੀਆਂ ਹਨ। ਉਹ ਸਦਾ ਵਾਹਿਗੁਰੂ ਦੀ ਸਿਫ਼ਤ ਕਰਦੀਆਂ ਹਨ ਅਤੇ ਵਾਹਿਗੁਰੂ ਉਤੋਂ ਕੁਰਬਾਨ ਜਾਂਦੀਆਂ ਹਨ। ਸੋ ਸੁਆਮੀ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਧਾਰਦੇ ਹਨ, ਉਨ੍ਹਾਂ ਤੋਂ ਮੈਂ ਬਲਿਹਾਰਨੇ ਵੰਞਦਾ ਹਾਂ। ਹੇ ਵਾਹਿਗੁਰੂ! ਮੈਨੂੰ ਪਵਿੱਤਰ ਸਹੇਲੀਆਂ ਨਾਲ ਮਿਲਾ ਦੇ, ਜੋ ਮੈਨੂੰ ਤੇਰੇ ਨਾਲ ਮਿਲਾਉਣ ਲਈ ਸਮਰਥ ਹਨ। ਦਿਹੁੰ ਰੈਣ ਮੈਂ ਉਨ੍ਹਾਂ ਉਤੋਂ ਸਦਕੇ ਜਾਂਦੀ ਹਾਂ, ਜੋ ਆਪਣੇ ਗੁਰਦੇਵ ਜੀ ਨੂੰ ਵੇਖਦੀਆਂ ਹਨ। ਸਲੋਕ ਤੀਜੀ ਪਾਤਿਸ਼ਾਹੀ।