ਉਨਾਵ ਰੇਪ ਕਾਂਡ ਦੇ ਦੋਸ਼ੀਆਂ ਖਿਲਾਫ ਸਿਟੀਜ਼ਨ ਫੋਰਮ ਨੇ ਕੀਤਾ ਪ੍ਰਦਰਸ਼ਨ

  |   Amritsarnews

ਅੰਮ੍ਰਿਤਸਰ (ਸੁਮਿਤ ਖੰਨਾ) : ਸਿਟੀਜ਼ਨ ਫੋਰਮ ਅੰਮ੍ਰਿਤਸਰ ਵਲੋਂ ਉੱਤਰ-ਪ੍ਰਦੇਸ਼ 'ਚ ਉਨਾਵ ਰੇਪ ਕਾਂਡ ਦੇ ਦੋਸ਼ੀ ਕੁਲਦੀਪ ਸਿੰਘ ਤੇ ਉਸ ਦੇ ਗੁੰਡਾ ਗੈਂਗ ਵਲੋਂ 4 ਗਰੀਬ ਲੋਕਾਂ ਦੇ ਕੀਤੇ ਕਤਲਾਂ ਅਤੇ ਹਵਸ ਦੀ ਸ਼ਿਕਾਰ ਹੋਈ ਬੇਵੱਸ ਗਰੀਬ ਬੇਟੀ ਦੇ ਹੱਕ 'ਚ ਕੈਂਡਲ ਮਾਰਚ ਕੱਢਿਆ ਗਿਆ। ਲੋਕਾਂ ਨੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਗੁੰਡਾ ਗੈਂਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਮਾਰਚ 'ਚ ਯੂਨੀਵਰਸਿਟੀ ਦੇ ਪ੍ਰੋਫੈਸਰ, ਮੈਡੀਕਲ ਕਾਲਜ ਦੇ ਡਾਕਟਰ, ਕਾਲਜਾਂ ਦੇ ਟੀਚਰ, ਰਿਟਾਇਰਡ ਮੁਲਾਜ਼ਮ, ਵਕੀਲ, ਕਿਸਾਨ, ਨੌਜਵਾਨ ਵਿਦਿਆਰਥੀ ਅਤੇ ਇਸਤਰੀ ਵਰਕਰਾਂ ਨੇ ਸ਼ਿਰਕਤ ਕਰਦਿਆਂ ਇਸ ਘਿਨੌਣੇ ਕਾਂਡ 'ਚ ਦੋਸ਼ੀ ਵਿਅਕਤੀਆਂ ਨੂੰ 45 ਦਿਨਾਂ 'ਚ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 ਲੱਖ ਦੀ ਮਾਲੀ ਮਦਦ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਉਠਾਈ।...

ਫੋਟੋ - http://v.duta.us/uPyb9wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L6LoQwAA

📲 Get Amritsar News on Whatsapp 💬