ਚਿੱਟੇ ਸਣੇ ਨੌਜਵਾਨ ਕਾਬੂ

  |   Sangrur-Barnalanews

ਮਾਲੇਰਕੋਟਲਾ (ਸ਼ਹਾਬੂਦੀਨ) : ਨਾਰਕੋਟਿਕ ਸੈੱਲ ਮਾਲੇਰਕੋਟਲਾ-ਅਮਰਗੜ੍ਹ ਦੇ ਇੰਚਾਰਜ ਸਬ-ਇੰਸਪੈਕਟਰ ਸ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਚਿੱਟੇ ਦੇ ਵਪਾਰੀਆਂ ਖਿਲਾਫ ਸਖਤੀ ਨਾਲ ਸ਼ਿਕੰਜਾ ਕੱਸਦਿਆਂ ਇਲਾਕੇ 'ਚ ਚਿੱਟੇ ਦੇ ਸਮੱਗਲਰਾਂ ਨੂੰ ਜਿਥੇ ਭਾਜੜਾਂ ਪਾ ਰੱਖੀਆਂ ਹਨ, ਉਥੇ ਅੱਜ ਇਕ ਹੋਰ ਚਿੱਟੇ ਦੇ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸੰਗਰੂਰ ਡਾ. ਸੰਦੀਪ ਗਰਗ, ਐੱਸ. ਪੀ. ਮਨਜੀਤ ਸਿੰਘ ਬਰਾੜ, ਡੀ. ਐੱਸ. ਪੀ. ਮਾਲੇਰਕੋਟਲਾ ਸੁਮਿਤ ਸੂਦ ਅਤੇ ਮਾਲੇਰਕੋਟਲਾ ਸਿਟੀ-2 ਦੇ ਐੱਸ.ਐੱਚ.ਓ. ਦੀਪਇੰਦਰ ਸਿੰਘ ਜੇਜੀ ਵੱਲੋਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਾਲੇਰਕੋਟਲਾ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਉਲੀਕੇ ਗਏ ਪ੍ਰੋਗਰਾਮ ਅਧੀਨ ਨਸ਼ਾ ਸਮੱਗਲਰਾਂ ਖਿਲਾਫ ਸਖਤੀ ਵਰਤਦਿਆਂ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਸਥਾਨਕ ਮਤੋਈ ਚੂੰਗੀ ਨੇੜਿਓਂ ਸਕੂਟਰੀ 'ਤੇ ਸਵਾਰ ਇਕ ਨੌਜਵਾਨ ਕਲੀਮੂਦੀਨ ਉਰਫ ਕਲੀਮੂ ਪੁੱਤਰ ਮੁਹੰਮਦ ਬਸ਼ੀਰ ਵਾਸੀ ਗਰੀਬ ਨਗਰੀ ਈਦਗਾਹ ਰੋਡ ਮਾਲੇਰਕੋਟਲਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 3 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ ਬਰਾਮਦ ਕੀਤਾ ਗਿਆ। ਇਸ ਖਿਲਾਫ ਥਾਣਾ ਸਿਟੀ ਮਾਲੇਰਕੋਟਲਾ-2 ਵਿਖੇ ਮੁਕੱਦਮਾ ਨੰਬਰ 88 ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ - http://v.duta.us/xvV7uwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9WLsrwAA

📲 Get Sangrur-barnala News on Whatsapp 💬