ਜਲ ਸੁਰੱਖਿਆ ਮੁਹਿੰਮ ਨੂੰ ਸਫਲ ਬਣਾਉਣ 'ਚ ਮੀਡੀਆ ਦੀ ਭਾਈਵਾਲੀ ਜ਼ਰੂਰੀ : ਸੁਭਾਸ਼ ਚੰਦਰ

  |   Punjabnews

ਸੰਗਰੂਰ (ਬੇਦੀ,ਹਰਜਿੰਦਰ, ਯਾਦਵਿੰਦਰ) : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਦੇਸ਼ ਵਿਆਪੀ ਪ੍ਰੋਗਰਾਮ ਅਧੀਨ ਪੱਤਰ ਸੂਚਨਾ ਦਫਤਰ ਜਲੰਧਰ ਵੱਲੋਂ ਸੰਗਰੂਰ ਵਿਚ ਸੋਮਵਾਰ ਨੂੰ ਇਕ ਦਿਨਾਂ ਮੀਡੀਆ ਵਰਕਸ਼ਾਪ 'ਵਾਰਤਾਲਾਪ' ਦਾ ਆਯੋਜਨ ਕੀਤਾ ਗਿਆ। ਪੱਤਰ ਸੂਚਨਾ ਦਫਤਰ ਚੰਡੀਗੜ੍ਹ ਵਿਚ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀਮਤੀ ਦੇਵਪ੍ਰੀਤ ਸਿੰਘ (ਆਈਏਐਸ) ਦੇ ਮਾਰਗ ਦਰਸ਼ਨ ਅਤੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਦਿਹਾਤੀ ਖੇਤਰਾਂ ਵਿਚ ਕੰਮ ਕਰਦੇ ਪੱਤਰਕਾਰਾਂ ਨਾਲ ਸੰਵਾਦ ਨੂੰ ਵਧਾਉਣਾ ਅਤੇ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮੀਡੀਆ ਦੀ ਮਦਦ ਲੈਣਾ ਰਿਹਾ।

ਸੰਗਰੂਰ ਦੇ ਹਰਮਨ ਹੋਟਲ ਐਂਡ ਰੈਸਟੋਰੈਂਟ ਵਿਚ ਇਸ ਵਰਕਸ਼ਾਪ ਦਾ ਉਦਘਾਟਨ ਸੰਗਰੂਰ ਜ਼ਿਲੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਕੀਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ 'ਜਲ ਸ਼ਕਤੀ ਮੁਹਿੰਮ - ਮੀਡੀਆ ਦੀ ਸਰਗਰਮ ਭੂਮਿਕਾ' ਵਿਸ਼ੇ 'ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਦੇਸ਼ ਭਰ ਵਿਚ ਘੱਟ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਪਾਣੀ ਦੇ ਬਚਾਅ ਪ੍ਰਤੀ ਸਮਾਜ ਦੇ ਹਰ ਵਿਅਕਤੀ ਨੂੰ ਜਾਗਰੂਕ ਹੋਣ ਦੀ ਲੋੜ ਹੈ।...

ਫੋਟੋ - http://v.duta.us/8yh16QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-VorEAAA

📲 Get Punjab News on Whatsapp 💬