ਪਾਣੀ ਦੀ ਨਿਕਾਸੀ ਨਾ ਹੋਣ ਕਾਰਣ 60 ਏਕਡ਼ ਬਾਸਮਤੀ ਦੀ ਫਸਲ ਖਰਾਬ

  |   Tarntarannews

ਵਲਟੋਹਾ, (ਬਲਜੀਤ)- ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਣ ਕਿਸਾਨਾਂ ਦੀ 55 ਤੋਂ 60 ਏਕਡ਼ ਫਸਲ ਖਰਾਬ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਕਿਸਾਨਾਂ ਪ੍ਰਧਾਨ ਕਾਰਜ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੋਹਨ ਸਿੰਘ, ਸਵਰਨ ਦਾਸ, ਜਸਵੰਤ ਸਿੰਘ, ਕੁਦਰਤ ਸਿੰਘ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਬਾਜ਼ ਸਿੰਘ, ਪ੍ਰਤਾਪ ਸਿੰਘ, ਬਲਵੀਰ ਸਿੰਘ, ਚਰਨ ਸਿੰਘ, ਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਹਰਜੀਤ ਸਿੰਘ, ਨਛੱਤਰ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਣ ਪੂਰੇ ਇਲਾਕੇ ’ਚ ਪਾਣੀ ਹੀ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਣ ਸਾਡੀਆਂ ਫਸਲਾਂ ’ਚ ਨਾਲ ਲੱਗਦੇ ਪਿੰਡਾਂ ਦਾ ਪਾਣੀ ਆਣ ਕੇ ਖਡ਼੍ਹ ਗਿਆ ਹੈ, ਜਿਸ ਕਾਰਣ ਸਾਡੀ ਦੂਸਰੀ ਵਾਰ ਬੀਜੀ ਹੋਈ ਬਾਸਮਤੀ ਅਤੇ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਪੀਡ਼ਤ ਕਿਸਾਨਾਂ ਨੇ ਦੱਸਿਆ ਕਿ ਫਸਲਾਂ ’ਚ ਤਾਂ ਪਾਣੀ ਪਹਿਲਾਂ ਹੀ ਖਡ਼੍ਹਾ ਹੈ ਨਾਲ ਹੀ ਰੇਲਵੇ ਲਾਈਨ ਦੇ ਨਾਲ ਵੀ ਇਹ ਪਾਣੀ ਲੱਗ ਰਿਹਾ ਹੈ, ਜਿਸ ਕਾਰਨ ਰੇਲਵੇ ਲਾਈਨ ਕਦੇ ਵੀ ਬਹਿ ਸਕਦੀ ਹੈ, ਜਿਸ ਕਾਰਣ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਪੀਡ਼ਤ ਕਿਸਾਨਾਂ ਨੇ ਦੱਸਿਆ ਕਿ ਇਸ ਪਾਣੀ ਕਾਰਣ ਸਾਡੇ ਘਰਾਂ ਨੂੰ ਜਾਂਦੇ ਰਾਹ ਵੀ ਬੰਦ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਦੀ ਸਾਰ ਲੈਣ ਲਈ ਤਿਆਰ ਨਹੀਂ ਹੈ। ਪੀਡ਼ਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਖਰਾਬ ਹੋਈਆਂ ਫਸਲਾਂ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ।

ਫੋਟੋ - http://v.duta.us/J2m6ngAA

ਇਥੇ ਪਡ੍ਹੋ ਪੁਰੀ ਖਬਰ — - http://v.duta.us/weVDLwAA

📲 Get Tarntaran News on Whatsapp 💬