ਪਾਣੀ ਵਿਵਾਦ ਬਿੱਲ ਨੂੰ ਲੈ ਕੇ ਅਕਾਲੀ ਦਲ ਦੀ ਮੋਦੀ ਸਰਕਾਰ ਨੂੰ ਧਮਕੀ

  |   Chandigarhnews

ਨਵੀਂ ਦਿੱਲੀ/ਚੰਡੀਗੜ੍ਹ (ਅਸ਼ਵਨੀ/ਵਿਸ਼ੇਸ਼) : ਅੰਤਰਰਾਜੀ ਦਰਿਆਈ ਪਾਣੀ ਵਿਵਾਦ (ਸੋਧ) ਬਿੱਲ 2019 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਖਤ ਰੁਖ ਅਪਨਾ ਲਿਆ ਹੈ। ਅਕਾਲੀ ਦਲ ਨੇ ਮੋਦੀ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਸੋਧ ਬਿੱਲ 'ਚ ਬਦਲਾਅ ਨਾ ਕੀਤਾ ਤਾਂ ਉਹ ਭਾਜਪਾ ਦਾ ਸਾਥ ਛੱਡ ਦੇਣਗੇ। ਪਾਰਟੀ ਨੇ ਕਿਹਾ ਕਿ ਉਕਤ ਬਿੱਲ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ। ਧਿਆਨਯੋਗ ਹੈ ਕਿ ਉਕਤ ਬਿੱਲ ਲੋਕ ਸਭਾ 'ਚ ਤਾਂ ਪਾਸ ਹੋ ਗਿਆ ਹੈ ਪਰ ਅਜੇ ਰਾਜ ਸਭਾ 'ਚ ਪੇਸ਼ ਕਰਨਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਰਿਹਾਇਸ਼ 'ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਸੰਕਲਪ ਲਿਆ ਗਿਆ ਕਿ ਪਾਰਟੀ ਵਫ਼ਦ ਵਲੋਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਮਿਲ ਕੇ ਸਥਿਤੀ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਜਾਵੇਗਾ। ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਨਰੇਸ਼ ਗੁਜਰਾਲ, ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ ਅਤੇ ਦਰਬਾਰਾ ਸਿੰਘ ਗੁਰੂ ਨੇ ਭਾਗ ਲਿਆ।...

ਫੋਟੋ - http://v.duta.us/l7PyXQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/h_qPKQAA

📲 Get Chandigarh News on Whatsapp 💬