ਮੋਗਾ ਕਤਲ ਕਾਂਡ: ਫਿਰੋਜ਼ਪੁਰ 'ਚ ਸਹੁਰੇ ਘਰ ਹੋਇਆ ਸੰਦੀਪ ਦੀ ਭੈਣ ਤੇ ਭਾਣਜੀ ਦਾ ਸਸਕਾਰ

  |   Firozepur-Fazilkanews

ਫਿਰੋਜ਼ਪੁਰ (ਸੰਨੀ) - ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਨੌਜਵਾਨ ਸੰਦੀਪ ਵਲੋਂ ਆਪਣੇ ਪਰਿਵਾਰ ਸਣੇ ਭੈਣ ਅਤੇ ਭਾਣਜੀ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਸੀ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਮ੍ਰਿਤਕ ਸੰਦੀਪ ਦੀ ਭੈਣ ਅਤੇ ਭਾਣਜੀ ਦੀ ਲਾਸ਼ ਨੂੰ ਉਸ ਦੇ ਸਹੁਰਾ ਪਰਿਵਾਰ ਵਾਲੇ ਅਤੇ ਉਸ ਦਾ ਪਤੀ ਆਪਣੇ ਘਰ ਲੈ ਗਏ ਸਨ। ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਸਕਾਰ ਕਰਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਰਹਿ ਰਹੇ ਕੁੜੀ ਦੇ ਸਹੁਰਾ ਪਰਿਵਾਰ ਵਾਲਿਆ ਨੇ ਆਪਣੀ ਨੰਹੂ ਅਤੇ ਪੋਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸੰਦੀਪ ਦੇ ਜੀਜੇ ਦੇ ਘਰ ਮਾਤਮ ਦਾ ਮਾਹੌਲ ਪੈਦਾ ਹੋਇਆ ਪਿਆ ਹੈ। ਸਾਰਾ ਪਰਿਵਾਰ ਸਦਮੇ 'ਚ ਹੈ। ਦੱਸਣਯੋਗ ਹੈ ਕਿ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਹੋਈ ਸੀ।

ਫੋਟੋ - http://v.duta.us/SVhc0AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/n4wFiQAA

📲 Get Firozepur-Fazilka News on Whatsapp 💬