ਰੇਲਗੱਡੀ 'ਚ ਅਚਾਨਕ ਵੱਜਾ ਅਲਾਰਮ, ਬੰਬ ਸਮਝ ਮੁਸਾਫਰਾਂ ਦੇ ਸੂਤੇ ਸਾਹ

  |   Punjabnews

ਰਾਜਪੁਰਾ (ਨਿਰਦੋਸ਼, ਚਾਵਲਾ) : ਦਿੱਲੀ ਤੋਂ ਪਠਾਨਕੋਟ ਜਾ ਰਹੀ ਰੇਲਗੱਡੀ ਵਿਚ ਸਵਾਰ ਮੁਸਾਫਰਾਂ ਵਿਚ ਉਸ ਸਮੇਂ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੱਡੀ ਦੇ ਜਨਰਲ ਡਿੱਬੇ ਵਿਚ ਅਚਾਨਕ ਅਲਾਰਮ ਵੱਜਣ ਲੱਗਾ। ਇਸ 'ਤੇ ਮੁਸਾਫਰਾਂ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਬੰਬ ਤਾਂ ਨਹੀਂ। ਮੁਸਾਫਰਾਂ ਵਲੋਂ ਇਸਦੀ ਸ਼ਿਕਾਇਤ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟੇਸ਼ਨ ਸੁਪਰੀਟੈਂਡੈਂਟ ਨੂੰ ਕਰਨ 'ਤੇ ਇਨ੍ਹਾਂ ਇਸ ਗੱਡੀ ਨੂੰ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਰੁਕਵਾ ਦਿੱਤਾ। ਜੀ. ਆਰ. ਪੀ, ਅਤੇ ਸਿਟੀ ਪੁਲਸ ਵਲੋਂ ਚੈਕਿੰਗ ਕਰਨ ਅਤੇ ਅਲਾਰਮ ਠੀਕ ਕਰਨ ਤੋਂ ਬਾਅਦ ਇਸ ਗੱਡੀ ਨੂੰ ਇਕ ਘੰਟੇ ਬਾਅਦ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ।

ਜਾਣਕਾਰੀ ਮੁਤਾਬਕ ਦਿੱਲੀ ਤੋਂ ਪਠਾਨਕੋਟ ਜਾ ਰਹੀ ਰੇਲਗੱਡੀ ਨੰਬਰ 22429 ਜਦੋਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਯਾਤਰੀਆਂ ਵਲੋਂ ਸਟੇਸ਼ਨਮਾਸਟਰ ਰਾਜਪੁਰਾ ਨੂੰ ਸ਼ਿਕਾਇਤ ਕੀਤੀ ਕਿ ਗੱਡੀ ਦੇ ਡੱਬਾ ਨੰਬਰ 07612 ਜੋ ਕਿ ਰੇਲ ਇੰਜਣ ਤੋਂ ਤੀਜਾ ਡਿੱਬਾ ਹੈ ਵਿਚ ਅਲਾਰਮ ਵੱਜ ਰਿਹਾ ਹੈ ਤੇ ਟਿਕ-ਟਿਕ ਦੀ ਆਵਾਜ਼ ਆ ਰਹੀ ਹੈ। ਇਸ 'ਤੇ ਮੁਸਾਫਰਾਂ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਬੰਬ ਤਾਂ ਨਹੀਂ । ਇਸ ਸ਼ਿਕਾਇਤ 'ਤੇ ਸਟੇਸ਼ਨ ਮਾਸਟਰ ਅਸ਼ੋਕ ਆਰਿਆ ਨੇ ਜੀ. ਆਰ. ਪੀ ਨੂੰ ਸੂਚਤ ਕਰਕੇ ਇਸ ਗੱਡੀ ਜਿਸ ਦਾ ਰਾਜਪੁਰਾ ਵਿਚ ਸਟਾਪੇਜ ਨਹੀਂ ਹੈ ਨੂੰ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਸਵੇਰੇ 10.53 'ਤੇ ਰੁਕਵਾ ਲਿਆ।...

ਫੋਟੋ - http://v.duta.us/3pxULQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/D6sRiwAA

📲 Get Punjab News on Whatsapp 💬