ਸਰਹੱਦੀ ਖੇਤਰਾਂ 'ਚ ਰੋਜ਼ਾਨਾ 1 ਵਿਅਕਤੀ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ

  |   Amritsarnews

ਅੰਮ੍ਰਿਤਸਰ (ਦਲਜੀਤ) : ਸਰਹੱਦ ਪਾਰੋਂ ਆਉਣ ਵਾਲੀ ਹੈਰੋਇਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ। ਅੰਮ੍ਰਿਤਸਰ ਸਮੇਤ ਕਈ ਸਰਹੱਦੀ ਜ਼ਿਲਿਆਂ 'ਚ ਹੈਰੋਇਨ ਦਾ ਸੇਵਨ ਕਰਨ ਨਾਲ ਰੋਜ਼ਾਨਾ 1 ਨੌਜਵਾਨ ਮੌਤ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ 50 ਫ਼ੀਸਦੀ ਨੌਜਵਾਨ ਹੈਰੋਇਨ ਦੇ ਸ਼ਿਕਾਰ ਹਨ, ਜਿਨ੍ਹਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਨਸ਼ੇ ਦੀ ਭੈੜੀ ਲਾਹਨਤ ਵਿਚ ਫਸੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਹੁਣ ਤਾਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ ਵੀ ਘੱਟ ਪੈ ਰਹੇ ਹਨ।

ਜਾਣਕਾਰੀ ਅਨੁਸਾਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਲਈ ਏਮਸ ਵਲੋਂ ਸਾਲ 2015 'ਚ ਕਰਵਾਏ ਗਏ ਸਰਵੇ ਵਿਚ ਪੰਜਾਬ ਦੀ ਕੁਲ ਜਨਸੰਖਿਆ 'ਚੋਂ 2.32 ਲੱਖ ਲੋਕ ਨਸ਼ੇ ਦੇ ਆਦੀ ਪਾਏ ਗਏ ਸਨ, ਜੋ ਹੁਣ 4 ਸਾਲਾਂ ਵਿਚ ਡਬਲ ਤੋਂ ਵੀ ਵੱਧ ਮੰਨੀ ਜਾ ਰਹੀ ਹੈ। ਪੰਜਾਬ 'ਚ ਡਰੱਗਸ ਦਾ ਕਾਰੋਬਾਰ ਕਰੀਬ 7500 ਕਰੋੜ ਦਾ ਹੈ। ਨਿਯਮ ਦੱਸਦੇ ਹਨ ਕਿ ਹਰ ਰੋਜ਼ ਇਸ ਦੇ ਐਡੀਕਸ਼ਨਜ਼ ਔਸਤਨ 1 ਵਿਅਕਤੀ ਦੀ ਮੌਤ ਹੋ ਰਹੀ ਹੈ। ਮਰਨ ਵਾਲਿਆਂ 'ਚ ਸਰਹੱਦੀ ਜ਼ਿਲੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੀ ਗਿਣਤੀ ਸਭ ਤੋਂ ਵੱਧ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਸੈਂਟਰਾਂ 'ਚ ਜੋ ਵੀ ਮਰੀਜ਼ ਆ ਰਹੇ ਹਨ, ਉਨ੍ਹਾਂ 'ਚੋਂ 50 ਫੀਸਦੀ ਹੈਰੋਇਨ ਦੇ ਸ਼ਿਕਾਰ ਹਨ। ਸਾਲ 1995-96 ਵਿਚ ਹੈਰੋਇਨ ਨਹੀਂ ਸੀ, ਪਿਛਲੇ 10 ਸਾਲਾਂ 'ਚ ਇਸ ਦੀ ਸਪਲਾਈ ਦੀ ਮੰਗ ਵਧੀ ਹੈ।...

ਫੋਟੋ - http://v.duta.us/BGmABgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Bfyc2AAA

📲 Get Amritsar News on Whatsapp 💬