ਸੜਕ ਹਾਦਸੇ ਦਾ ਸ਼ਿਕਾਰ ਹੋਏ ਭੈਣ-ਭਰਾ ਦੀ ਮੌਤ

  |   Gurdaspurnews

ਪਠਾਨਕੋਟ (ਸ਼ਾਰਦਾ)— ਬੀਤੇ ਦਿਨ ਮਲਿਕਪੁਰ ਦੇ ਨਜ਼ਦੀਕ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ 'ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਜ਼ਖ਼ਮੀ ਨੌਜਵਾਨ ਦੁਸ਼ਾਂਤ (ਸੁਜਾਨਪੁਰ) ਦੀ ਮੌਤ ਦੇ ਬਾਅਦ ਐਤਵਾਰ ਉਸ ਦੀ ਭੂਆ ਦੀ ਜਖ਼ਮੀ ਬੇਟੀ ਨੇ ਵੀ ਜ਼ਖ਼ਮਾਂ ਦੀ ਪੀੜ ਨਾ ਸਹਿੰਦੇ ਹੋਏ ਦੱਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਸਮ੍ਰਿਤੀ ਵੱਜੋਂ ਹੋਈ ਹੈ। ਵਰਣਨਯੋਗ ਹੈ ਕਿ ਪਿਛਲੇ ਦਿਨ ਜਦੋਂ ਉਪਰੋਕਤ ਜਗ੍ਹਾ 'ਤੇ ਸੜਕ ਹਾਦਸਾ ਹੋਇਆ, ਜਿਸ 'ਚ ਤੇਜ਼ ਰਫ਼ਤਾਰ ਕੈਂਟਰ ਨੇ ਦੁਸ਼ਾਂਤ ਦੇ ਦੁਪਹਿਆ ਵਾਹਨ ਨੂੰ ਲਪੇਟ 'ਚ ਲਿਆ ਤਾਂ ਉਸ ਸਮੇਂ ਦੁਪਹਿਆ ਵਾਹਨ ਤੇ ਦੁਸ਼ਾਂਤ ਦੇ ਨਾਲ ਉਸ ਦੀ ਭੂਆ ਦੀਆਂ ਦੋ ਬੇਟੀਆਂ ਵੀ ਵਾਹਨ 'ਤੇ ਸਵਾਰ ਸਨ। ਹਾਦਸੇ 'ਚ ਸਮ੍ਰਿਤੀ ਅਤੇ ਦੀਕਸ਼ਾ ਵੀ ਜ਼ਖਮੀ ਹੋਈ ਸੀ। ਇਸ 'ਚ ਗੰਭੀਰ ਜ਼ਖ਼ਮੀ ਸਮ੍ਰਿਤੀ ਨੇ ਐਤਵਾਰ ਦੱਮ ਤੋੜ ਦਿੱਤਾ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2 ਹੋ ਗਈ ਹੈ।

ਫੋਟੋ - http://v.duta.us/Z-uXgQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/mEJI3wAA

📲 Get Gurdaspur News on Whatsapp 💬