ਤਜਿੰਦਰ ਨੂੰ ਮਾਰਨ ਲਈ ਬਾਕਸਰ ਗੈਂਗ ਨੇ ਯੂ. ਪੀ. ਤੋਂ ਖਰੀਦੇ ਸੀ ਤਿੰਨ ਪਿਸਟਲ

  |   Punjabnews

ਚੰਡੀਗੜ੍ਹ (ਸੁਸ਼ੀਲ) : ਸੈਕਟਰ-17 'ਚ ਤਜਿੰਦਰ ਉਰਫ ਮਾਲੀ ਦਾ ਕਤਲ ਕਰਨ ਲਈ ਵਿਕਾਸ ਉਰਫ ਬਾਕਸਰ ਨੇ ਯੂ. ਪੀ. ਦੇ ਮੇਰਠ ਕੋਲੋਂ ਤਿੰਨ ਪਿਸਟਲ ਖਰੀਦੇ ਸਨ। ਇਸ ਲਈ ਬਾਕਸਰ ਗੈਂਗ ਦੇ ਮੈਂਬਰਾਂ ਨੇ ਇਕ ਲੱਖ ਰੁਪਏ ਇਕੱਠੇ ਕੀਤੇ ਸਨ। ਵਿਕਾਸ ਉਰਫ ਬਾਕਸਰ ਖੁਦ ਮੇਰਠ ਦੇ ਪਿੰਡ ਤੋਂ ਤਿੰਨ ਪਿਸਟਲ ਲੈ ਕੇ ਆਇਆ ਸੀ। ਇਨ੍ਹਾਂ ਹਥਿਆਰਾਂ ਨਾਲ ਬਾਕਸਰ ਨੇ ਨਰਵਾਣਾ 'ਚ ਮਨੀਸ਼ ਅਤੇ ਜਸਵੰਤ ਦੇ ਕਤਲ ਤੋਂ ਬਾਅਦ ਤਜਿੰਦਰ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਉਥੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੰਗਲਵਾਰ ਨੂੰ ਬਾਕਸਰ ਗੈਂਗ ਦੇ ਫੜੇ ਗਏ ਮੁੱਖ ਸਰਗਣੇ ਵਿਕਾਸ ਉਰਫ ਬਾਕਸਰ, ਗੁਰਮੀਤ ਅਤੇ ਅਮਿਤ ਗਰੋਵਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਅਦਾਲਤ ਤੋਂ ਤਿੰਨਾਂ ਦਾ ਪੰਜ ਦਿਨਾ ਪੁਲਸ ਰਿਮਾਂਡ ਮੰਗਿਆ। ਪੁਲਸ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਮੁਲਜ਼ਮਾਂ ਤੋਂ ਕਤਲ 'ਚ ਇਸਤੇਮਾਲ ਪਿਸਟਲ ਬਰਾਮਦ ਕਰਨਾ ਹੈ। ਇਸ ਤੋਂ ਇਲਾਵਾ ਕਤਲ 'ਚ ਵਾਂਟੇਡ ਭਰਿਆ ਅਤੇ ਉਪਕਾਰ ਨੂੰ ਵੀ ਫੜਨਾ ਹੈ। ਅਦਾਲਤ ਨੇ ਪੁਲਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਚਾਰ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ।...

ਫੋਟੋ - http://v.duta.us/iamQ6wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HrEAKQAA

📲 Get Punjab News on Whatsapp 💬