ਪਟਿਆਲਾ ਦੇ 24 ਪੁਲਸ ਅਧਿਕਾਰੀਆ ਅਤੇ ਕਰਮਚਾਰੀ ਹੋਣਗੇ ਡੀ. ਜੀ. ਪੀ. ਡਿਸਕ ਨਾਲ ਸਨਮਾਨਤ

  |   Punjabnews

ਪਟਿਆਲਾ, (ਬਲਜਿੰਦਰ)-ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪਟਿਆਲਾ ਜ਼ਿਲੇ ਵਿਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਕਰਨ ਬਦਲੇ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਪਟਿਆਲਾ ਜ਼ਿਲੇ ਵਿਚ ਪਿਛਲੇ 1 ਸਾਲ ਦੌਰਾਨ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਜਿਹੜੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਬਦਲੇ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਵੱਲੋਂ ਪਿਛਲੇ ਇਕ ਸਾਲ ਦੌਰਾਨ ਪਟਿਆਲਾ ਜ਼ਿਲੇ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਲਈ 5 ਕਰਮਚਾਰੀਆਂ ਨੂੰ ਲੋਕਲ ਰੈਂਕ ਇੰਸਪੈਕਟਰ, 14 ਕਰਮਚਾਰੀਆਂ ਨੂੰ ਲੋਕਲ ਰੈਂਕ ਸਬ-ਇੰਸਪੈਕਟਰ, 37 ਕਰਮਚਾਰੀਆਂ ਨੂੰ ਏ. ਐੱਸ. ਆਈ., 4 ਨੂੰ ਹੌਲਦਾਰ, 21 ਨੂੰ ਸੀ.-2 ਰੈਂਕ ਅਤੇ 92 ਕਰਮਚਾਰੀਆਂ ਨੂੰ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀਆਂ ਗਈਆਂ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ 3985 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਸਰਟੀਫਿਕੇਟ ਅਤੇ 3 ਲੱਖ 20 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਗਿਆ ਹੈ। ਐੱਸ. ਐੱਸ. ਪੀ.ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੂੰ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸ਼ਲਾਘਾਯੋਗ ਕੰਮ ਕਰਨ ਬਦਲੇ ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀ ਹੈ।

ਫੋਟੋ - http://v.duta.us/V1n7QwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5THjHwAA

📲 Get Punjab News on Whatsapp 💬