ਆਈ. ਸੀ. ਪੀ. ਬੰਦ ਹੋਣ ਦਾ ਅਸਰ, ਅਟਾਰੀ ’ਤੇ ਕੰਮ ਕਰਨ ਵਾਲੇ 300 ਤੋਂ ਵੱਧ ਟਰੱਕ ਬੈਂਕਾਂ ਨੂੰ ਸਰੰਡਰ

  |   Amritsarnews

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਨਾਲ ਜੰਗ ਹੋਣ ਤੋਂ ਪਹਿਲਾਂ ਜਾਂ ਬਾਅਦ ਸਭ ਤੋਂ ਜ਼ਿਆਦਾ ਨੁਕਸਾਨ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਹੁੰਦਾ ਹੈ। ਇਸ ਦਾ ਵੱਡਾ ਸਬੂਤ ਆਈ. ਸੀ. ਪੀ. ਅਟਾਰੀ ਬਾਰਡਰ ਹੈ। ਪੁਲਵਾਮਾ ਹਮਲੇ ਤੋਂ ਬਾਅਦ 16 ਫਰਵਰੀ ਤੋਂ ਪਾਕਿਸਤਾਨ ਵੱਲੋਂ ਦਰਾਮਦ ਵਸਤੂਆਂ ’ਤੇ 200 ਫ਼ੀਸਦੀ ਡਿਊਟੀ ਲੱਗਣ ਤੋਂ ਬਾਅਦ 200 ਕਰੋਡ਼ ਦੀ ਲਾਗਤ ਨਾਲ ਤਿਆਰ ਆਈ. ਸੀ. ਪੀ. ਤਾਂ ਉਜਡ਼ ਹੀ ਚੁੱਕੀ ਹੈ, ਹੁਣ ਇਸ ਦੇ ਬੰਦ ਹੋਣ ਦੇ ਨਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਜਾਣਕਾਰੀ ਅਨੁਸਾਰ ਆਈ. ਸੀ. ਪੀ. ’ਤੇ ਦਰਾਮਦ ਅਤੇ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਟਰਾਂਸਪੋਰਟੇਸ਼ਨ ਕਰਨ ਵਾਲੇ 600 ਤੋਂ ਵੱਧ ਟਰੱਕ ਆਪ੍ਰੇਟਰਾਂ ਦਾ ਵੀ ਮੰਦਾ ਹਾਲ ਹੈ। ਜਾਣਕਾਰੀ ਅਨੁਸਾਰ ਸਿਰਫ ਸਰਹੱਦੀ ਇਲਾਕੇ ਅਟਾਰੀ ’ਚ ਹੀ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ 300 ਤੋਂ ਵੱਧ ਟਰੱਕ ਬੈਂਕਾਂ ਨੂੰ ਸਰੰਡਰ ਹੋ ਚੁੱਕੇ ਹਨ, ਜਦਕਿ ਬਾਕੀ ਟਰੱਕਾਂ ਦੀਆਂ ਕਿਸ਼ਤਾਂ ਵੀ ਨਹੀਂ ਉੱਤਰ ਰਹੀਆਂ। ਆਲਮ ਇਹ ਹੈ ਕਿ ਟਰੱਕ ਆਪ੍ਰੇਟਰ ਆਪਣੇ ਟਰੱਕਾਂ ਨੂੰ ਬੈਂਕਾਂ ਦੇ ਸਾਹਮਣੇ ਸਰੰਡਰ ਕਰਨ ਨੂੰ ਤਿਆਰ ਬੈਠੇ ਹਨ ਪਰ ਬੈਂਕ ਵੀ ਸਰੰਡਰ ਨਹੀਂ ਕਰਵਾ ਰਹੇ ਕਿਉਂਕਿ ਟਰੱਕ ਸਰੰਡਰ ਹੋਣ ਨਾਲ ਬੈਂਕਾਂ ਦੀ ਰਿਕਵਰੀ ਪੂਰੀ ਨਹੀਂ ਹੁੰਦੀ। ਅਟਾਰੀ ਦੇ ਆਸ-ਪਾਸ ਕੰਮ ਕਰਨ ਵਾਲੇ ਜ਼ਿਆਦਾਤਰ ਟਰੱਕ ਆਪ੍ਰੇਟਰਾਂ ਨੇ ਬੈਂਕਾਂ ਤੋਂ ਕਰਜ਼ ਲੈ ਕੇ ਟਰੱਕ ਖਰੀਦੇ ਸਨ, ਕੰਮ ਬੰਦ ਹੋਣ ਕਾਰਨ ਟਰੱਕਾਂ ਦੀਆਂ ਕਿਸ਼ਤਾਂ ਉਤਾਰ ਸਕਣਾ ਆਪ੍ਰੇਟਰਾਂ ਲਈ ਮੁਸ਼ਕਿਲ ਹੋ ਗਿਆ ਹੈ। ਇੰਨਾ ਹੀ ਨਹੀਂ, ਅਟਾਰੀ ਦੇ ਟਰੱਕ ਆਪ੍ਰੇਟਰਾਂ ਨਾਲ ਕੰਮ ਕਰਨ ਵਾਲੇ ਅੰਮ੍ਰਿਤਸਰ ਸ਼ਹਿਰ ਅਤੇ ਹੋਰ ਜ਼ਿਲਿਆਂ ਦੇ ਟਰੱਕ ਆਪ੍ਰੇਟਰਾਂ ਨੇ ਵੀ ਹੁਣ ਆਈ. ਸੀ. ਪੀ. ਅਟਾਰੀ ਦੀ ਬਜਾਏ ਹੋਰ ਸੂਬਿਆਂ ਵੱਲ ਰੁਖ਼ ਕਰ ਲਿਆ ਹੈ ਪਰ ਮੰਦੀ ਕਾਰਨ ਉਨ੍ਹਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ।...

ਫੋਟੋ - http://v.duta.us/oR-K6wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/AD8HZgAA

📲 Get Amritsar News on Whatsapp 💬