ਓਵਰਟੇਕ ਕਰਦੇ ਸਮੇਂ ਟਰੱਕ ਨਾਲ ਟਕਰਾਉਣ ਕਾਰਨ ਕਾਰ ਚਕਨਾਚੂਰ

  |   Sangrur-Barnalanews

ਭਵਾਨੀਗਡ਼੍ਹ(ਕਾਂਸਲ) : ਪਿੰਡ ਨਦਾਮਪੁਰ ਇਕ ਸਵਿਫਟ ਕਾਰ ਟਰੱਕ ਨਾਲ ਟਕਰਾਅ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।

ਜਾਣਕਾਰੀ ਅਨੁਸਾਰ ਸ਼ਹਿਰ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਇਕ ਸਵਿਫਟ ਕਾਰ ਦੇ ਚਾਲਕ ਵੱਲੋਂ ਨਦਾਮਪੁਰ ਨੇਡ਼ੇ ਜਦੋਂ ਅੱਗੇ ਜਾ ਰਹੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਹੋਰ ਕਾਰ ਦੇ ਟਰੱਕ ਦੇ ਬਰਾਬਰ ਆ ਜਾਣ ਕਾਰਨ ਓਵਰਟੇਕ ਕਰ ਰਹੇ ਕਾਰ ਚਾਲਕ ਵੱਲੋਂ ਅੱਗੇ ਜਾ ਰਹੀ ਕਾਰ ਨਾਲ ਟੱਕਰ ਹੋਣ ਤੋਂ ਬਚਾਅ ਕਰਦੇ ਸਮੇਂ ਉਸ ਦੀ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾਅ ਗਈ। ਇਸ ਹਾਦਸੇ ’ਚ ਕਾਰ ਚਾਲਕ ਹਰਜਿੰਦਰ ਸਿੰਘ ਵਾਸੀ ਪਟਿਆਲਾ ਵਾਲ-ਵਾਲ ਬਚ ਗਿਆ ਪਰ ਉਸ ਦੀ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।

ਫੋਟੋ - http://v.duta.us/AHC3zgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0eGwCwAA

📲 Get Sangrur-barnala News on Whatsapp 💬