ਕਰਮਚਾਰੀ ਦੀ ਕੁੱਟਮਾਰ ਕਰਕੇ ਖੋਹੇ 1 ਲੱਖ 82 ਹਜ਼ਾਰ ਰੁਪਏ

  |   Sangrur-Barnalanews

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਰਾਬ ਦੇ ਠੇਕੇ ਦੇ ਦਫਤਰ ’ਚ ਕਰਮਚਾਰੀ ਦੀ ਕੁੱਟ-ਮਾਰ ਕਰਨ ਅਤੇ ਉਸ ਕੋਲੋਂ 1 ਲੱਖ 82 ਹਜ਼ਾਰ ਰੁਪਿਆਂ ਦੀ ਨਕਦੀ ਖੋਹਣ ’ਤੇ ਪੰਜ ਨਾਮਜ਼ਦ ਅਤੇ 4/5 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਧਨੌਲਾ ’ਚ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੂਰਜ ਸਿੰਘ ਵਾਸੀ ਅੰਮ੍ਰਿਤਸਰ ਹਾਲ ਆਬਾਦ ਧਨੌਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਸ਼ਰਾਬ ਦੇ ਠੇਕੇਦਾਰਾਂ ਕੋਲ ਨੌਕਰੀ ਕਰਦਾ ਹੈ। ਜੋ ਪਿਛਲੀ 31 ਅਗਸਤ ਨੂੰ ਆਪਣੇ ਸਾਥੀਆਂ ਸਮੇਤ ਠੇਕੇਦਾਰਾਂ ਦੀ ਗੱਡੀ ’ਚ ਸਵਾਰ ਹੋ ਕੇ ਠੇਕਿਆਂ ਤੋਂ ਨਕਦੀ ਇਕੱਠੀ ਕਰ ਕੇ ਰਾਤ ਕਰੀਬ 10 ਵਜੇ ਆਪਣੇ ਧਨੌਲਾ ਸਥਿਤ ਦਫ਼ਤਰ ’ਚ ਆ ਗਿਆ ਸੀ। ਜਦੋਂ ਉਹ ਨਕਦੀ ਦੀ ਗਿਣਤੀ ਕਰਨ ਉਪਰੰਤ ਉਥੋਂ ਨਿਕਲਣ ਲੱਗਾਂ ਤਾਂ ਦੋਸ਼ੀ ਮਨੀ ਸਿੰਘ, ਬੱਲਾ ਸਿੰਘ, ਮੋਦੀ ਸਿੰਘ, ਸੁਖਚੈਨ ਸਿੰਘ, ਗੋਰਾ ਸਿੰਘ ਅਤੇ 4/5 ਅਣਪਛਾਤੇ ਵਿਅਕਤੀ ਦੋ ਗੱਡੀਆਂ ’ਚ ਸਵਾਰ ਹੋ ਕੇ ਬਡ਼ੀ ਤੇਜ਼ੀ ਨਾਲ ਉਥੇ ਆਏ, ਜਿਨ੍ਹਾਂ ਨੇ ਮੁਦੱਈ ਦੀ ਗੱਡੀ ਨੂੰ ਚੱਲਣ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਗੱਡੀ ਦੀ ਚਾਬੀ ਕੱਢ ਲਈ। ਇਸ ਉਪਰੰਤ ਉਨ੍ਹਾਂ ਨੇ ਮੁਦੱਈ ਦੀ ਕੁੱਟ-ਮਾਰ ਕਰ ਕੇ ਉਸ ਕੋਲੋਂ ਨਕਦੀ ਵਾਲਾ ਬੈਗ, ਜਿਸ ’ਚ 1 ਲੱਖ 82 ਹਜ਼ਾਰ ਰੁਪਏ ਦੀ ਨਕਦੀ ਸੀ, ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/7cnK_AEA

ਇਥੇ ਪਡ੍ਹੋ ਪੁਰੀ ਖਬਰ — - http://v.duta.us/o7R8AAAA

📲 Get Sangrur-barnala News on Whatsapp 💬