ਗੱਡੀ ਦੀ ਨੰਬਰ ਪਲੇਟ ’ਤੇ ਇਹ ਬਦਲਾਅ ਨਾ ਕੀਤਾ ਤਾਂ ਹੋਵੇਗਾ ਜੁਰਮਾਨਾ

  |   Firozepur-Fazilkanews

ਫਿਰੋਜ਼ਪੁਰ (ਸੰਨੀ ਚੋਪੜਾ)—ਕੇਂਦਰ ਸਰਕਾਰ ਵਲੋਂ ਆਵਾਜਾਈ ਨਿਯਮਾਂ ’ਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਦੇ ਤਹਿਤ ਜੇਕਰ ਕੋਈ ਵੀ ਗੱਡੀ ਚਾਲਕ ਸੀਟ ਬੈਲਟ ਨਹੀਂ ਲਗਾਉਂਦਾ ਜਾਂ ਕਾਰ ਸ਼ਰਾਬ ਪੀ ਕੇ ਚਲਾਉਂਦਾ ਹੈ ਤਾਂ ਉਸ ਦਾ ਜੁਰਮਾਨਾ ਹੁਣ ਦੁੱਗਣਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਈ ਰਾਜਾਂ ’ਚ ਅਜੇ ਇਹ ਆਵਾਜਾਈ ਨਿਯਮ ਲਾਗੂ ਨਹੀਂ ਕੀਤੇ ਗਏ ਹਨ। ਇਸ ਸਮੇਂ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਵੀ ਅਜੇ ਇਹ ਨਿਯਮ ਲਾਗੂ ਨਹੀਂ ਹੋਏ ਹਨ। ਸੁਰੱਖਿਆ ਦੇ ਮੱਦੇਨਜ਼ਰ ਤੇ ਵਾਹਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਿੱਥੇ ਨਵੀਆਂ ਗੱਡੀਆਂ ਦੀ ਖਰੀਦ ਸਮੇਂ ਹਾਈ ਸਕਿਓਰਟੀ ਨੰਬਰ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਉੱਥੇ ਹੀ ਸਾਰੀਆਂ ਪੁਰਾਣੀਆਂ ਗੱਡੀਆਂ ’ਤੇ ਵੀ ਹਾਈ ਸਕਿਓਰਟੀ ਨੰਬਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨੰਬਰ ਪਲੇਟ ਇਸ ਸਾਲ ਦੇ ਦਸੰਬਰ ’ਚ ਪੂਰੀ ਕਰ ਦਿੱਤੀ ਜਾਵੇਗਾ, ਜਿਸ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।

ਫੋਟੋ - http://v.duta.us/FWwguAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0k-JzgAA

📲 Get Firozepur-Fazilka News on Whatsapp 💬